ਕੈਨੇਡਾ ‘ਚ ਹਿੰਦੂ ਵਿਰੋਧੀ ਪਰੇਡ ‘ਤੇ ਭਾਰਤ ਨੇ ਜਤਾਇਆ ਸਖ਼ਤ ਐਤਰਾਜ਼, ਕੈਨੇਡੀਅਨ ਸਰਕਾਰ ਕੋਲ ਮੰਗੀ ਸਖ਼ਤ ਕਾਰਵਾਈ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿੱਚ ਹਿੰਦੂ ਵਿਰੋਧੀ ਪਰੇਡ ਦੇ ਆਯੋਜਨ ‘ਤੇ ਭਾਰਤ ਨੇ ਗੰਭੀਰ ਚਿੰਤਾ ਜਤਾਉਂਦੇ ਹੋਏ ਟੋਰਾਂਟੋ ਸਥਿਤ ਮਾਲਟਨ ਗੁਰਦੁਆਰੇ ਵਿੱਚ ਹੋਈ ਘਟਨਾ ਨੂੰ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਕੋਲ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

ਪਰੇਡ ਵਿੱਚ ਭਾਰਤੀ ਲੀਡਰਸ਼ਿਪ ਵਿਰੁੱਧ ਉਤਸ਼ੇਲਨਕਾਰੀ ਭਾਸ਼ਾ ਵਰਤੀ ਗਈ ਅਤੇ ਅਜਿਹੀਆਂ ਤਸਵੀਰਾਂ ਦਿਖਾਈ ਗਈਆਂ ਜੋ ਨਫ਼ਰਤ ਅਤੇ ਧਮਕੀ ਨੂੰ ਵਧਾਵਾ ਦਿੰਦੀਆਂ ਹਨ। ਭਾਰਤ ਨੇ ਕੈਨੇਡਾ ਕੋਲ ਮੰਗ ਕੀਤੀ ਹੈ ਕਿ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਲੋਕਾਂ ਅਤੇ ਸਮੂਹਾਂ ਵਿਰੁੱਧ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣ।

ਇਹ ਪਰੇਡ ਕੈਨੇਡਾ ਵਿੱਚ ਨਵੀਂ ਸਰਕਾਰ ਦੀ ਚੋਣ ਤੋਂ ਕੁਝ ਦਿਨਾਂ ਬਾਅਦ ਹੋਈ। ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਡਮੈਨ ਵੱਲੋਂ ਵੀਡੀਓ ਸਾਂਝੀ ਕਰਦਿਆਂ ਇਹ ਸਵਾਲ ਉਠਾਇਆ ਗਿਆ, ਕੀ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ, ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲੋਂ ਵੱਖਰਾ ਅਤੇ ਸਖ਼ਤ ਰਵੱਈਆ ਅਪਣਾਉਣਗੇ?

ਇਸ ਪਰੇਡ ਦੌਰਾਨ ਖ਼ਾਲਿਸਤਾਨੀ ਸਮੂਹ ਵੱਲੋਂ ਹਿੰਦੂ ਭਾਈਚਾਰੇ ਵਿਰੁੱਧ ਨਾਅਰੇਬਾਜ਼ੀ ਅਤੇ ਅੱਠ ਲੱਖ ਹਿੰਦੂਆਂ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਵੀ ਕੀਤੀ ਗਈ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਵੱਡੀ ਚਰਚਾ ਹੋ ਰਹੀ ਹੈ, ਜਿੱਥੇ ਲੋਕਾਂ ਨੇ ਇਸਨੂੰ ਨਫ਼ਰਤ ਫੈਲਾਉਣ ਵਾਲੀ ਘਟਨਾ ਕਰਾਰ ਦਿੱਤਾ ਹੈ।

ਭਾਰਤੀ ਸਰਕਾਰ ਨੇ ਕੈਨੇਡਾ ਨੂੰ ਸਾਫ਼ ਕਹਿ ਦਿੱਤਾ ਹੈ ਕਿ ਅਜਿਹੀ ਨਫ਼ਰਤ ਭਰੀ ਰਾਜਨੀਤੀ ਅਤੇ ਧਮਕੀਆਂ ਨੂੰ ਕਿਸੇ ਵੀ ਹਾਲਤ ਵਿੱਚ ਸਹਿਣਯੋਗ ਨਹੀਂ ਬਣਾਇਆ ਜਾ ਸਕਦਾ।

By Rajeev Sharma

Leave a Reply

Your email address will not be published. Required fields are marked *