ਪੈ ਗਿਆ ਛਾਪਾ! ਸਾਹਿਬ ਨੇ ਭੇਜੀ ED’ ਪੰਜਾਬ ਕਾਂਗਰਸ ਇੰਚਾਰਜ ਨੇ ਕੀਤਾ ਟਵੀਟ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਦੇ ਘਰ ED ਵੱਲੋਂ ਅੱਜ ਸਵੇਰੇ-ਸਵੇਰੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਕਥਿਤ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਭਿਲਾਈ ਸ਼ਹਿਰ ਵਿਚ ਚੈਤਨਿਆ ਬਘੇਲ ਦੇ ਘਰ ED ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਮਾਮਲੇ ਵਿਚ ਨਵੇਂ ਸਬੂਤ ਪ੍ਰਾਪਤ ਹੋਣ ਦੇ ਆਧਾਰ ‘ਤੇ ਤਲਾਸ਼ੀ ਲਈ ਜਾ ਰਹੀ ਹੈ।

ਇਸ ਬਾਰੇ ਭੁਪੇਸ਼ ਬਘੇਲ ਨੇ ਟਵੀਟ ਕਰ ਕੇ ਲਿਖਿਆ ਕਿ ਅੱਜ ਵਿਧਾਨ ਸਭਾ ਸੈਸ਼ਨ ਦਾ ਅਖ਼ੀਰਲਾ ਦਿਨ ਹੈ। ਉਨ੍ਹਾਂ ਨੇ ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਰੁੱਖਾਂ ਦਾ ਮੁੱਦਾ ਚੁੱਕਣਾ ਸੀ, ਪਰ ‘ਸਾਹਿਬ’ ਨੇ ਭਿਲਾਈ ਨਿਵਾਸ ਵਿਚ ED ਭੇਜ ਦਿੱਤੀ ਹੈ। ਉਨ੍ਹਾਂ X ‘ਤੇ ਲਿਖਿਆ, “ਈ.ਡੀ. ਆ ਗਈ ਹੈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਚੁੱਕਿਆ ਜਾਣਾ ਸੀ, “ਸਾਹਿਬ” ਨੇ ਈ.ਡੀ. ਨੂੰ ਭਿਲਾਈ ਰਿਹਾਇਸ਼ ‘ਤੇ ਭੇਜ ਦਿੱਤਾ ਹੈ।”

ਦੱਸ ਦਈਏ ਕਿ ਜਾਂਚ ਏਜੰਸੀ ਨੇ ਇਸ ਸਾਲ ਮਾਰਚ ਵਿਚ ਚੈਤਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ। ED ਮੁਤਾਬਕ ਛੱਤੀਸਗੜ੍ਹ ਸ਼ਰਾਬ ਘਪਲੇ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਅਤੇ ਸ਼ਰਾਬ ਸਿੰਡੀਕੇਟ ਦੇ ਲਾਭਪਾਤਰੀਆਂ ਦੀਆਂ ਜੇਬਾਂ ਨੂੰ ਅਪਰਾਧ ਤੋਂ 2,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਨਾਲ ਭਰ ਦਿੱਤਾ ਗਿਆ।

By Gurpreet Singh

Leave a Reply

Your email address will not be published. Required fields are marked *