ਫ਼ਰੀਦਕੋਟ ਦੇ ਸਨਵਰਦੀਪ ਸਿੰਘ ਨੇ ਕੀਤਾ ਯੂ.ਪੀ.ਐਸ.ਸੀ. ਨਤੀਜਿਆਂ ’ਚ 76ਵਾਂ ਸਥਾਨ ਹਾਸਲ

ਗੁਰਪ੍ਰੀਤ ਸਿੰਘ :- ਯੂ.ਪੀ.ਐਸ.ਸੀ. ਦੇ ਨਤੀਜਿਆਂ ਵਿਚ ਫਰੀਦਕੋਟ ਦੇ ਨੌਜਵਾਨ ਸੋਨਾਵਰ ਦੀਪ ਸਿੰਘ ਵਲੋਂ 76ਵਾਂ ਰੈਂਕ ਹਾਸਿਲ ਕਰਕੇ ਨਾ ਸਿਰਫ ਆਪਣੇ ਮਾਤਾ ਪਿਤਾ ਦਾ ਬਲਕਿ ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੀ ਮੁੱਢਲੀ ਪੜ੍ਹਾਈ ਫਰੀਦਕੋਟ ਦੇ ਦਸ਼ਮੇਸ਼ ਪਬਲਿਕ ਸਕੂਲ ਤੋਂ ਕਰਨ ਤੋਂ ਬਾਅਦ ਪੂਨੇ ਵਿਖੇ ਮਕੈਨਿਕਲ ਇੰਜੀਨੀਅਰਿੰਗ ਪਾਸ ਕੀਤੀ ਅਤੇ ਇਸੇ ਦੌਰਾਨ ਹੀ ਉਸ ਨੇ ਪੀ.ਸੀ.ਐਸ. ਕਲੀਅਰ ਕਰ ਕੋਆਪਰੇਟਿਵ ਸੁਸਾਇਟੀ ਵਿਚ ਨੌਕਰੀ ਮਿਲ ਗਈ ਅਤੇ ਆਪਣੀ ਨੌਕਰੀ ਦੌਰਾਨ ਹੀ ਉਸ ਵਲੋਂ ਆਪਣੀ ਟੀਚੇ ਯੂ.ਪੀ.ਐਸ.ਸੀ. ਨੂੰ ਕਲੀਅਰ ਕਰਨ ਲਈ ਲਗਾਤਾਰ ਮਿਹਨਤ ਜਾਰੀ ਰੱਖੀ ਅਤੇ ਤੀਜੀ ਵਾਰ ਕੋਸ਼ਿਸ਼ ਵਿਚ ਉਸ ਵਲੋਂ ਯੂ.ਪੀ.ਐਸ.ਸੀ. ਕਲੀਅਰ ਕਰਦੇ ਹੋਏ ਪੂਰੇ ਭਾਰਤ ਵਿਚ 76ਵਾਂ ਰੈਂਕ ਹਾਸਿਲ ਕੀਤਾ ਹੈ। 

ਗੱਲਬਾਤ ਦੌਰਾਨ ਸਨਵਰਦੀਪ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਨਾਲ ਹੀ ਉਸਨੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ। ਸੋਨਾਵਰਦੀਪ ਸਿੰਘ ਦੇ ਮਾਤਾ ਜੋ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਕਮਰਸ ਦੇ ਪ੍ਰੋਫੈਸਰ ਹਨ ਅਤੇ ਪਿਤਾ ਐਗਰੀਕਲਚਰ ਐਕਸਪਰਟ ਹਨ, ਜੋ ਇਸ ਸਮੇਂ ਫਰੀਦਕੋਟ ਦੇ ਖੇਤਰੀ ਐਗਰੀਕਲਚਰ ਵਿਭਾਗ ਵਿਚ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦਾ ਵੀ ਕਹਿਣਾ ਹੈ ਕਿ ਸੋਨਾਵਰਦੀਪ ਸਿੰਘ ਸ਼ੁਰੂ ਤੋਂ ਹੀ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਰਿਹਾ ਤੇ ਬਹੁਤ ਘੱਟ ਬੋਲਣ ਵਾਲਾ ਬੱਚਾ ਸੀ। ਸਕੂਲੀ ਪੜ੍ਹਾਈ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਅੱਗੇ ਜਾ ਕੇ ਪੜ੍ਹਾਈ ਵਿਚ ਵੱਡਾ ਮੁਕਾਮ ਹਾਸਿਲ ਕਰੇਗਾ ਹਾਲਾਂਕਿ ਉਸ ਦੀ ਨੌਕਰੀ ਵੀ ਮਿਲ ਚੁੱਕੀ ਸੀ ਪਰ ਨੌਕਰੀ ਦੇ ਰਹਿਣ ਦੇ ਬਾਵਜੂਦ ਉਸਦੀ ਇੱਛਾਵਾਂ ਖਤਮ ਨਹੀਂ ਹੋਈਆਂ ਅਤੇ ਲਗਾਤਾਰ ਉਹ ਯੂ.ਪੀ.ਐਸ.ਸੀ. ਦੀ ਤਿਆਰੀ ਕਰਦਾ ਰਿਹਾ।

By Gurpreet Singh

Leave a Reply

Your email address will not be published. Required fields are marked *