ਐਸ.ਏ.ਐੱਸ. ਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ: ਨਸ਼ਾ ਤਸਕਰਾਂ ਦੀ ₹22.44 ਲੱਖ ਦੀ ਜਾਇਦਾਦ NDPS ਐਕਟ ਹੇਠ ਕੀਤੀ ਜਬਤ

ਮੋਹਾਲੀ, 2 ਜੂਨ : ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਐਸ.ਐਸ.ਪੀ. ਐਸ.ਏ.ਐੱਸ. ਨਗਰ ਹਰਮਨਦੀਪ ਹੰਸ (ਆਈ.ਪੀ.ਐਸ.) ਨੇ ਇਕ ਹੋਰ ਵੱਡੀ ਕਾਮਯਾਬੀ ਦਾ ਐਲਾਨ ਕੀਤਾ ਹੈ। ਪੁਲਿਸ ਨੇ ਲਾਲੜੂ ਖੇਤਰ ਦੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ NDPS ਐਕਟ 1985 ਦੀ ਧਾਰਾ 68F ਅਧੀਨ ਜਬਤ ਕਰ ਲਈ ਹੈ।

ਐਸ.ਐਸ.ਪੀ. ਨੇ ਵੇਰਵਾ ਦਿੰਦੇ ਹੋਏ ਦਸਿਆ ਕਿ ਲਾਲੜੂ ਥਾਣੇ ਦੀ ਟੀਮ ਨੇ ਜਸਵੰਤ ਪਾਲ ਸਿੰਘ ਅਤੇ ਜਸਵੀਰ ਸਿੰਘ, ਦੋਵੇਂ ਵਾਸੀ ਸਦਰਪੁਰਾ ਮੁਹੱਲਾ, ਲਾਲੜੂ ਕੋਲੋਂ 4 ਕਿੰਟਲ 48 ਕਿਲੋ ਭੁੱਕੀ ਬਰਾਮਦ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਨੰਬਰ 82, ਮਿਤੀ 16.04.2020 ਨੂੰ NDPS ਐਕਟ ਦੀ ਧਾਰਾ 15/61 ਹੇਠ ਥਾਣਾ ਲਾਲੜੂ ਵਿਖੇ ਦਰਜ ਕੀਤੀ ਗਈ ਸੀ। ਮਾਮਲੇ ਦੇ ਆਰਥਿਕ ਪੱਖ ਦੀ ਛਾਣਬੀਣ ਕਰਦੇ ਹੋਏ, SHO ਲਾਲੜੂ ਅਤੇ ਉਸ ਦੀ ਟੀਮ ਨੇ ਨਿਰੰਤਰ ਕੋਸ਼ਿਸ਼ਾਂ ਨਾਲ ਲਾਲੜੂ ਵਿਖੇ ਸਥਿਤ 130 ਸਕਵੈਅਰ ਗਜ਼ ਦਾ ਇਕ ਘਰ, ਜਿਸ ਦੀ ਕੀਮਤ ₹22 ਲੱਖ 44 ਹਜ਼ਾਰ ਹੈ, ਜਸਵੀਰ ਸਿੰਘ ਅਤੇ ਸਵੀਤਾ ਪਾਲ (ਜਸਵੰਤ ਪਾਲ ਸਿੰਘ ਦੀ ਪਤਨੀ) ਦੇ ਨਾਂ ‘ਤੇ ਹੋਣ ਦੀ ਪਛਾਣ ਕੀਤੀ ਸੀ।

ਮਾਮਲੇ ਦੀ ਪੂਰੀ ਜਾਂਚ ਅਤੇ ਰਿਵਨਿਊ ਵਿਭਾਗ ਤੋਂ ਵੇਰਵੇ ਲੈਣ ਤੋਂ ਬਾਅਦ, ਇਹ ਘਰ ਪਛਾਣਿਆ ਗਿਆ ਅਤੇ ਇਸ ਦੀ ਜਾਇਦਾਦ ਜਬਤੀ ਸੰਬੰਧੀ ਫਾਈਲ ਦਿੱਲੀ ਸਥਿਤ ਕੰਪੀਟੈਂਟ ਅਥਾਰਟੀ ਕੋਲ ਭੇਜੀ ਗਈ। ਲਾਲੜੂ ਥਾਣੇ ਦੀ ਟੀਮ ਦੀ ਨਿਰੰਤਰ ਮਹਿਨਤ ਨਾਲ, SAFEM (FOP)A ਐਕਟ 1976 (ਤਸਕਰ ਅਤੇ ਵਿਦੇਸ਼ੀ ਮੁਦਰਾ ਹੇਰਾਫੇਰੀ ਰੋਕੂ ਕਾਨੂੰਨ) ਹੇਠ ਦਿੱਲੀ ਸਥਿਤ ਸੰਬੰਧਤ ਅਥਾਰਟੀ ਵੱਲੋਂ ਇਹ ਜਾਇਦਾਦ NDPS ਐਕਟ ਦੀ ਧਾਰਾ 68F ਹੇਠ ਜਬਤ/ਸੀਲ ਕਰਵਾ ਲਈ ਗਈ।

ਐਸ.ਐਸ.ਪੀ. ਨੇ ਅੱਗੇ ਇਹ ਵੀ ਦੱਸਿਆ ਕਿ ਹੋਰ ਵੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ, ਜੋ ਜਲਦ ਹੀ NDPS ਐਕਟ ਦੀ ਧਾਰਾ 68F ਹੇਠ ਜਬਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *