ਮੋਟਰਸਾਈਕਲ ਨੂੰ ਨੁਕਸਾਨ ਪਹੁੰਚਾਉਣ ਦੇ ਸ਼ੱਕ ’ਚ ਅਧਿਆਪਕ ਨੇ 32 ਵਿਦਿਆਰਥੀਆਂ ਨੂੰ ਕੁੱਟਿਆ

ਲਾਤੂਰ : ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ’ਚ ਪੁਲਸ ਨੇ ਇਕ ਸਕੂਲ ਦੇ ਅਧਿਆਪਕ ਉੱਜਵਲ ਪ੍ਰਕਾਸ਼ ਸੋਨੀ ਨੂੰ 32 ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਅਧਿਆਪਕ ਨੂੰ ਸ਼ੱਕ ਸੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਉਸ ਦੇ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 21 ਫਰਵਰੀ ਦੀ ਰਾਤ ਨੂੰ ਅਹਿਮਦਪੁਰ ਦੇ ਕੋਲ 5ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਬਣੇ ਇਕ ਨਿੱਜੀ ਸਕੂਲ ਦੇ ਹੋਸਟਲ ਵਿਚ ਵਾਪਰੀ ਇਸ ਘਟਨਾ ’ਚ ਕੁੱਝ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਹਨ।

ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਦੱਸਿਆ ਕਿ ਉਸ ਨੇ ਕਥਿਤ ਤੌਰ ’ਤੇ ਵਿਦਿਆਰਥੀਆਂ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਜਲਦੀ ਹੀ ਸਕੂਲ ਦਾ ਪ੍ਰਿੰਸੀਪਲ ਬਣ ਜਾਵੇਗਾ ਅਤੇ ਫਿਰ ਉਨ੍ਹਾਂ ਨਾਲ ਨਜਿੱਠੇਗਾ। ਪੁਲਸ ਨੇ ਸੋਨੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਕਿਸ਼ੋਰ ਨਿਆਂ (ਦੇਖਭਾਲ ਅਤੇ ਸੁਰੱਖਿਆ) ਐਕਟ 2015 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ

By Rajeev Sharma

Leave a Reply

Your email address will not be published. Required fields are marked *