28
Oct
ਨੈਸ਼ਨਲ ਟਾਈਮਜ਼ ਬਿਊਰੋ :- ਉੱਤਰੀ ਭਾਰਤ ਦੇ ਮਸ਼ਹੂਰ ਛੱਤਬੀੜ ਚਿੜੀਆਘਰ 'ਚ ਅੱਜ ਸਵੇਰੇ ਬੈਟਰੀ ਵਾਲੀਆਂ ਗੱਡੀਆਂ ਨੂੰ ਸ਼ੱਕੀ ਹਾਲਾਤ 'ਚ ਅੱਗ ਲੱਗਣ ਦੀ ਘਟਨਾ ਕਾਰਨ ਹਾਹਾਕਾਰ ਮਚ ਗਈ। ਵਿਭਾਗੀ ਸੂਤਰਾਂ ਮੁਤਾਬਕ ਇਹ ਅੱਗ ਸਵੇਰੇ ਕਰੀਬ 8:15 ਤੋਂ 8:30 ਵਜੇ ਦੇ ਦਰਮਿਆਨ ਲੱਗੀ, ਜਦੋਂ ਠੇਕੇਦਾਰ ਅਤੇ ਉਸਦੇ ਕਰਮਚਾਰੀ ਨੇੜੇ ਹੀ ਮੌਜੂਦ ਸਨ। ਚਿੜੀਆਘਰ ਦੇ ਰੇਂਜ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਣ ‘ਤੇ ਤੁਰੰਤ ਜ਼ੀਰਕਪੁਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਦੋ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਚਿੜੀਆਘਰ ਦੇ…
