ਸਿੱਖ

Australia ’ਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ; ਹਮਲੇ ’ਚ ਹਰਮਨਪ੍ਰੀਤ ਸਿੰਘ ਦੀ ਨੱਕ ’ਤੇ ਵੱਜੀ ਸੱਟ

Australia ’ਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ; ਹਮਲੇ ’ਚ ਹਰਮਨਪ੍ਰੀਤ ਸਿੰਘ ਦੀ ਨੱਕ ’ਤੇ ਵੱਜੀ ਸੱਟ

ਰਾਜੀਵ ਸ਼ਰਮਾ :- ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਖਿਲਾਫ ਨਸਲੀ ਹਿੰਸਾ ਦੀ ਇੱਕ ਹੋਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 22 ਸਾਲਾ ਭਾਰਤੀ ਨਰਸ ਹਰਮਨਪ੍ਰੀਤ ਸਿੰਘ 'ਤੇ ਵਿਕਟੋਰੀਆ ਦੇ ਕੋਰੀਓ ਵਿੱਚ ਇੱਕ ਸਥਾਨਕ ਜਿੰਮ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਨਸਲੀ ਹਮਲਾ ਕੀਤਾ। ਪੀੜਤ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ ਜਦੋਂ ਉਹ ਕਸਰਤ ਕਰ ਰਿਹਾ ਸੀ। ਤਿੰਨਾਂ ਹਮਲਾਵਰਾਂ ਨੇ ਪਹਿਲਾਂ ਜਿੰਮ ਦੇ ਅੰਦਰ ਹਰਮਨਪ੍ਰੀਤ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਅਤੇ ਬਾਅਦ ਵਿੱਚ ਬਾਹਰ ਉਸਦਾ ਪਿੱਛਾ ਕੀਤਾ ਅਤੇ ਫੇਰ ਉਸ ’ਤੇ ਹਮਲਾ ਕਰ ਦਿੱਤਾ।  ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਦੱਸਿਆ ਕਿ ਜਦੋਂ ਸਥਿਤੀ ਵਿਗੜ ਗਈ। ਤਾਂ…
Read More
ਸਿੱਖ ਪਹਿਚਾਣ ਤੇ ਹਮਲੇ ਖ਼ਿਲਾਫ਼ GNDU ਚ ਵੱਜੇ ਨਾਅਰੇ, ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

ਸਿੱਖ ਪਹਿਚਾਣ ਤੇ ਹਮਲੇ ਖ਼ਿਲਾਫ਼ GNDU ਚ ਵੱਜੇ ਨਾਅਰੇ, ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ

ਕਿਰਪਾਨ ਉਤਾਰਨ ਦੀ ਮੰਗ, ਸੰਵਿਧਾਨੀ ਹੱਕਾਂ ਤੇ ਸਿੱਖ ਪਹਿਚਾਣ ਉੱਤੇ ਹਮਲਾ: ਸੱਥ ਜੈਪੁਰ ਇਮਤਿਹਾਨ 'ਚ ਅਮ੍ਰਿਤਧਾਰੀ ਬੀਬੀ ਨਾਲ ਹੋਏ ਭੇਦਭਾਵ ਦੇ ਵਿਰੋਧ 'ਚ GNDU ਵਿਦਿਆਰਥੀਆਂ ਵੱਲੋਂ ਰੋਸ ਮਾਰਚ ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ, 29 ਜੁਲਾਈ (ਕਰਨਵੀਰ ਸਿੰਘ): ਜੈਪੁਰ ਵਿਖੇ ਅਮ੍ਰਿਤਧਾਰੀ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨਾਲ ਜੁਡੀਸ਼ਰੀ ਇਮਤਿਹਾਨ ਦੌਰਾਨ ਹੋਏ ਭੇਦਭਾਵ ਦੇ ਵਿਰੋਧ 'ਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਫਾਂਊਟੇਨ ਚੌਕ ਤੱਕ ਨਾਅਰੇਬਾਜ਼ੀ ਕਰਦਿਆਂ ਪਹੁੰਚਿਆ। ਮਾਰਚ ਵਿੱਚ ਲਗਭਗ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਜੈਪੁਰ 'ਚ ਗੁਰਪ੍ਰੀਤ ਕੌਰ…
Read More

ਹਰਿਆਣੇ ਕਮੇਟੀ ਸਹੁੰ ਚੁੱਕ ਸਮਾਗਮ ’ਚ ਪੈਦਾ ਹੋਇਆ ਵਿਵਾਦ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣੇ ਕਮੇਟੀ ਸਹੁੰ ਚੁੱਕ ਸਮਾਗਮ ’ਚ ਵਿਵਾਦ ਪੈਦਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਿੰਦਰ ਸਿੰਘ ਨੇ ਸਹੁੰ ਚੁੱਕਣ ਵਾਲੇ ਸ਼ਬਦਾਂ ’ਤੇ ਇਤਰਾਜ਼ ਚੁੱਕਿਆ ਹੈ। ਉਨ੍ਹਾਂ ਨੇ ਰੋਜ਼ਾਨਾ ਸਪੋਕਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਦੇ ਵਿਰੋਧ ਤੋਂ  ਬਾਅਦ ਮੌਕੇ ’ਤੇ ਹੀ ਸ਼ਬਦ ਬਦਲੇ ਗਏ, ਜੋ ਮਰਿਆਦਾ ਦੇ ਉਲਟ ਲਿਖੇ ਗਏ ਸੀ। ਭਾਈ ਬਿੰਦਰ ਸਿੰਘ ਨੇ ਕਿਹਾ ਕਿ ਕਮਿਸ਼ਨ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਸ਼ਬਦਾਵਲੀ ਲਿਖੀ ਗਈ ਹੈ ਉਸੇ ਤਰ੍ਹਾਂ ਸਹੁੰ ਚੁੱਕੀ ਜਾਵੇ ਪਰ ਸਾਰੇ ਮੈਂਬਰਾਂ ਨੇ ਇਸ ਦੀ ਵਿਰੋਧਤਾ ਕਰ ਡੱਟ ਕੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਗੁਰੂ…
Read More