30
Nov
ਨੈਸ਼ਨਲ ਟਾਈਮਜ਼ ਬਿਊਰੋ :- ਸਈਦ ਮੁਸ਼ਤਾਕ ਅਲੀ ਟਰਾਫੀ (SMAT) ਵਿੱਚ ਪੰਜਾਬ ਦੀ ਕਪਤਾਨੀ ਕਰ ਰਹੇ ਧਾਕੜ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਬੰਗਾਲ ਖ਼ਿਲਾਫ਼ ਖੇਡਦੇ ਹੋਏ ਬੱਲੇ ਨਾਲ ਤਹਿਲਕਾ ਮਚਾ ਦਿੱਤਾ ਹੈ। ਅਭਿਸ਼ੇਕ ਸ਼ਰਮਾ ਨੇ ਸਿਰਫ਼ 32 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰ ਲਿਆ ਅਤੇ ਚੌਕਿਆਂ-ਛੱਕਿਆਂ ਦੀ ਜ਼ਬਰਦਸਤ ਝੜੀ ਲਾ ਦਿੱਤੀ। ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਵੱਡੇ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਮਾਤਰ 12 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ, ਜਿਸ ਵਿੱਚ 5 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਆਪਣੇ ਗੁਰੂ ਯੁਵਰਾਜ ਸਿੰਘ ਵਾਂਗ 12 ਗੇਂਦਾਂ ਵਿੱਚ ਅਰਧ-ਸੈਂਕੜਾ ਲਗਾਉਣ ਦੇ ਕਾਰਨਾਮੇ…
