16
Mar
ਬਗਦਾਦ, 15 ਮਾਰਚ : ਇਰਾਕ ਅਤੇ ਸੀਰੀਆ ’ਚ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦਾ ਮੁਖੀ ਅਬਦੁੱਲਾ ਮਾਕੀ ਮੁਸਲੇਹ ਅਲ ਰਿਫਾਈ ਉਰਫ਼ ਅਬੂ ਖ਼ਦੀਜਾ ਮਾਰਿਆ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਇਹ ਜਾਣਕਾਰੀ ਦਿਤੀ। ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਕਿਹਾ ਕਿ ਖਦੀਜਾ ਨੂੰ ਉਨ੍ਹਾਂ ਦੇ ਦੇਸ਼ ਦੀ ਖ਼ੁਫ਼ੀਆ ਸੇਵਾ ਅਤੇ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਬਲਾਂ ਦੇ ਸਾਂਝੇ ਆਪਰੇਸ਼ਨ ਵਿਚ ਮਾਰਿਆ ਗਿਆ। ਪੱਛਮੀ ਇਰਾਕ ਦੇ ਅਨਬਾਰ ਸੂਬੇ ’ਚ ਹਵਾਈ ਹਮਲਿਆਂ ਨਾਲ ਖ਼ਦੀਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਕਾਰਵਾਈ ਕੀਤੀ ਗਈ। ।ਇਹ ਕਾਰਵਾਈ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਇਰਾਕੀ ਅਧਿਕਾਰੀ ਬਸ਼ਰ ਅਲ-ਅਸਦ ਦੇ ਪਤਨ…
