ਆਈ.ਐਸ.ਆਈ.ਐਸ ਮੁਖੀ ਖ਼ਦੀਜਾ ਢੇਰ!

ਬਗਦਾਦ, 15 ਮਾਰਚ : ਇਰਾਕ ਅਤੇ ਸੀਰੀਆ ’ਚ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦਾ ਮੁਖੀ ਅਬਦੁੱਲਾ ਮਾਕੀ ਮੁਸਲੇਹ ਅਲ ਰਿਫਾਈ ਉਰਫ਼ ਅਬੂ ਖ਼ਦੀਜਾ ਮਾਰਿਆ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਇਹ ਜਾਣਕਾਰੀ ਦਿਤੀ।

ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਕਿਹਾ ਕਿ ਖਦੀਜਾ ਨੂੰ ਉਨ੍ਹਾਂ ਦੇ ਦੇਸ਼ ਦੀ ਖ਼ੁਫ਼ੀਆ ਸੇਵਾ ਅਤੇ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਬਲਾਂ ਦੇ ਸਾਂਝੇ ਆਪਰੇਸ਼ਨ ਵਿਚ ਮਾਰਿਆ ਗਿਆ। ਪੱਛਮੀ ਇਰਾਕ ਦੇ ਅਨਬਾਰ ਸੂਬੇ ’ਚ ਹਵਾਈ ਹਮਲਿਆਂ ਨਾਲ ਖ਼ਦੀਜਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਕਾਰਵਾਈ ਕੀਤੀ ਗਈ।

।ਇਹ ਕਾਰਵਾਈ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਇਰਾਕੀ ਅਧਿਕਾਰੀ ਬਸ਼ਰ ਅਲ-ਅਸਦ ਦੇ ਪਤਨ ਤੋਂ ਬਾਅਦ ਸੀਰੀਆ ’ਚ ਆਈਐਸ ਦੇ ਉਭਾਰ ਨੂੰ ਲੈ ਕੇ ਚਿੰਤਤ ਹਨ।ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦੈਨੀ ਨੇ ਟਵਿੱਟਰ ’ਤੇ ਲਿਖਿਆ, ‘ਇਰਾਕੀਆਂ ਨੇ ਅਤਿਵਾਦੀ ਤਾਕਤਾਂ ’ਤੇ ਅਪਣੀ ਸ਼ਾਨਦਾਰ ਜਿੱਤ ਜਾਰੀ ਰੱਖੀ ਹੈ। ਅਬਦੁੱਲਾ ਮਕੀ ਮੁਸਲੇਹ ਅਲ-ਰਿਫਾਈ ਨੂੰ ਆਪ੍ਰੇਸ਼ਨ ਕਮਾਂਡ ਅਤੇ ਅੰਤਰਰਾਸ਼ਟਰੀ ਗਠਜੋੜ ਬਲਾਂ ਦੀ ਇਕ ਟੀਮ ਨੇ ਅਤਿਵਾਦ ਵਿਰੁਧ ਅਪਣੀ ਚੱਲ ਰਹੀ ਲੜਾਈ ਵਿਚ ਮਾਰ ਦਿਤਾ ਹੈ। ਰਿਫਾਈ ਨੂੰ ਅਬੂ ਖ਼ਦੀਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ ਅਪਣੇ ਸਮੂਹ ਯਾਨੀ ਇਸਲਾਮਿਕ ਸਟੇਟ ਦਾ ਉਪ ਖ਼ਲੀਫ਼ਾ ਸੀ। ਉਹ ਇਰਾਕ ਅਤੇ ਸੀਰੀਆ ਦਾ ਅਖੌਤੀ ਗਵਰਨਰ ਅਤੇ ਆਈਐਸ ਦੇ ਵਿਦੇਸ਼ੀ ਆਪ੍ਰੇਸ਼ਨ ਦਫ਼ਤਰਾਂ ਦਾ ਮੁਖੀ ਵੀ ਸੀ। (ਏਜੰਸੀ)

By Rajeev Sharma

Leave a Reply

Your email address will not be published. Required fields are marked *