18
Oct
ਨਵੀਂ ਦਿੱਲੀ : ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਇੱਕ ਪਾਕਿਸਤਾਨੀ ਹਮਲੇ ਵਿੱਚ ਤਿੰਨ ਅਫਗਾਨ ਕ੍ਰਿਕਟਰਾਂ ਦੀ ਮੌਤ ਹੋ ਗਈ ਹੈ। ਪੂਰਾ ਕ੍ਰਿਕਟ ਜਗਤ ਇਸ ਘਟਨਾ 'ਤੇ ਸੋਗ ਮਨਾ ਰਿਹਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਆਉਣ ਵਾਲੀ ਪਾਕਿਸਤਾਨ-ਸ਼੍ਰੀਲੰਕਾ-ਅਫਗਾਨਿਸਤਾਨ ਤਿਕੋਣੀ ਲੜੀ ਤੋਂ ਹਟ ਗਿਆ ਹੈ। ਏ.ਸੀ.ਬੀ. ਨੇ ਤਿੰਨ ਮ੍ਰਿਤਕ ਕ੍ਰਿਕਟਰਾਂ ਦੇ ਨਾਮ ਜਾਰੀ ਕੀਤੇ ਹਨ, ਇਸ ਹਮਲੇ ਨੂੰ "ਖੇਡ ਅਤੇ ਮਨੁੱਖਤਾ 'ਤੇ ਸਿੱਧਾ ਹਮਲਾ" ਦੱਸਿਆ ਹੈ। ਘਟਨਾ ਸਮੇਂ ਤਿੰਨੋਂ ਖਿਡਾਰੀ ਪਕਤਿਕਾ ਵਿੱਚ ਸਨ, ਜਿੱਥੇ ਪਾਕਿਸਤਾਨੀ ਫੌਜ ਨੇ ਹਮਲਾ ਕੀਤਾ ਸੀ। ਅਫਗਾਨਿਸਤਾਨ ਦੇ ਆਲਰਾਊਂਡਰ ਗੁਲਬਦੀਨ ਨਾਇਬ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, "ਅਸੀਂ ਪਕਤਿਕਾ…
