06
May
ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿੱਚ ਹਿੰਦੂ ਵਿਰੋਧੀ ਪਰੇਡ ਦੇ ਆਯੋਜਨ 'ਤੇ ਭਾਰਤ ਨੇ ਗੰਭੀਰ ਚਿੰਤਾ ਜਤਾਉਂਦੇ ਹੋਏ ਟੋਰਾਂਟੋ ਸਥਿਤ ਮਾਲਟਨ ਗੁਰਦੁਆਰੇ ਵਿੱਚ ਹੋਈ ਘਟਨਾ ਨੂੰ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਕੋਲ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਪਰੇਡ ਵਿੱਚ ਭਾਰਤੀ ਲੀਡਰਸ਼ਿਪ ਵਿਰੁੱਧ ਉਤਸ਼ੇਲਨਕਾਰੀ ਭਾਸ਼ਾ ਵਰਤੀ ਗਈ ਅਤੇ ਅਜਿਹੀਆਂ ਤਸਵੀਰਾਂ ਦਿਖਾਈ ਗਈਆਂ ਜੋ ਨਫ਼ਰਤ ਅਤੇ ਧਮਕੀ ਨੂੰ ਵਧਾਵਾ ਦਿੰਦੀਆਂ ਹਨ। ਭਾਰਤ ਨੇ ਕੈਨੇਡਾ ਕੋਲ ਮੰਗ ਕੀਤੀ ਹੈ ਕਿ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਲੋਕਾਂ ਅਤੇ ਸਮੂਹਾਂ ਵਿਰੁੱਧ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣ। ਇਹ ਪਰੇਡ ਕੈਨੇਡਾ ਵਿੱਚ ਨਵੀਂ ਸਰਕਾਰ ਦੀ ਚੋਣ ਤੋਂ ਕੁਝ ਦਿਨਾਂ ਬਾਅਦ ਹੋਈ। ਕੈਨੇਡੀਅਨ ਪੱਤਰਕਾਰ ਡੈਨੀਅਲ ਬੋਰਡਮੈਨ ਵੱਲੋਂ ਵੀਡੀਓ…
