02
May
ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਕਰਨਾਲ ਦੇ ਪਿੰਡ ਸੌਂਕੜਾ ਦੇ ਰਹਿਣ ਵਾਲੇ 22 ਸਾਲਾ ਸੁਖਬੀਰ ਸਿੰਘ ਦੀ ਅਮਰੀਕਾ ਵਿਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਟਰੱਕ ਚਲਾਉਂਦੇ ਸਮੇਂ ਵਾਪਰਿਆ। ਦਰਅਸਲ ਸੁਖਬੀਰ ਦਾ ਟਰੱਕ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਜਿਸ ਕਾਰਨ ਅੱਗ ਲੱਗ ਗਈ। ਸੁਖਬੀਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਚ ਉਹ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਇਸ ਦੁਖਦ ਘਟਨਾ ਦੀ ਖ਼ਬਰ ਮਿਲਦਿਆਂ ਦੀ ਸੁਖਬੀਰ ਦੀ ਇੰਗਲੈਂਡ ਤੋਂ ਆਈ ਭੈਣ ਦੀ ਹਾਲਤ ਬੇਹੱਦ ਵਿਗੜ ਗਈ ਹੈ। ਸੁਖਬੀਰ ਦੇ ਤਾਇਆ ਰਾਜਿੰਦਰ ਸਿੰਘ ਨੇ ਦੱਸਿਆ ਕਿ ਸੁਖਬੀਰ…
