22
Mar
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਪਹਿਲੀ ਵਾਰ ਆਬਕਾਰੀ ਨੀਤੀ ਪੇਸ਼ ਕੀਤੀ ਗਈ ਹੈ। ਇਸ ਨੀਤੀ ਨੇ ਸੂਬੇ ਦੇ ਮਾਲੀਏ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਦੌਰਾਨ, 2002 ਵਿੱਚ ਪੰਜਾਬ ਦਾ ਮਾਲੀਆ ₹1462 ਕਰੋੜ ਸੀ ਪਰ 2007 ਤੱਕ ਘੱਟ ਕੇ ₹1363 ਕਰੋੜ ਰਹਿ ਗਿਆ। ਅਕਾਲੀ ਦਲ-ਭਾਜਪਾ ਸਰਕਾਰ ਦੇ ਅਧੀਨ, 2015-16 ਵਿੱਚ ਸੂਬੇ ਦਾ ਮਾਲੀਆ ₹4796 ਕਰੋੜ ਸੀ, ਜੋ ਬਾਅਦ ਵਿੱਚ 2017 ਵਿੱਚ ਘੱਟ ਕੇ ₹4400 ਕਰੋੜ ਰਹਿ ਗਿਆ। ਅਕਾਲੀ ਦਲ-ਭਾਜਪਾ ਸਰਕਾਰ ਦੇ ਨਜ਼ਦੀਕੀ ਸਾਥੀਆਂ…