car

ਸੜਕ ‘ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ

ਸੜਕ ‘ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ

ਅਮਰੀਕਾ : ਅਮਰੀਕਾ ਦੇ ਫਲੋਰੀਡਾ ਦੇ I-95 ਹਾਈਵੇਅ 'ਤੇ ਇੱਕ ਵੱਡੀ ਘਟਨਾ ਵਾਪਰੀ, ਜਿਸ ਦਾ ਦ੍ਰਿਸ਼ ਦੇਖ ਤੁਹਾਡੀ ਰੂਹ ਕੰਬ ਜਾਵੇਗੀ। ਸੜਕ 'ਤੇ ਜਹਾਜ਼ ਨਾਲ ਵਾਪਰੀ ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਅਮਰੀਕਾ ਵਿਖੇ ਸ਼ਾਮ 5:45 ਵਜੇ ਦੇ ਕਰੀਬ ਇੱਕ ਜਹਾਜ਼, ਜਿਸ ਦੇ ਇੰਜਣ ਦੀ ਤਕਨੀਕੀ ਸਮੱਸਿਆ ਆਈ, ਨੂੰ ਐਮਰਜੈਂਸੀ ਲੈਂਡਿੰਗ ਲਈ ਹੇਠਾਂ ਉਤਾਰਿਆ ਗਿਆ। ਇਸ ਲੈਂਡਿੰਗ ਦੌਰਾਨ ਜਹਾਜ਼ ਸੜਕ 'ਤੇ ਜਾ ਰਹੀ ਇਕ ਕਾਰ 'ਤੇ ਭਿਆਨਕ ਰੂਪ ਨਾਲ ਡਿੱਗ ਗਿਆ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ ਅਤੇ ਜਹਾਜ਼ ਨੁਕਸਾਨਿਆ ਗਿਆ। ਜਹਾਜ਼ ਦੀ ਲੈਂਡਿੰਗ ਦੌਰਾਨ ਵਾਪਰੇ ਇਸ ਹਾਦਸੇ ਵਿਚ ਕਾਰ ਚਲਾ ਰਹੀ ਔਰਤ ਦੀ ਮੌਤ ਹੋ ਗਈ। ਅਸਮਾਨ…
Read More
MP ; ਵਿਆਹ ‘ਚ ਜਾ ਰਹੇ ਲੋਕਾਂ ਨਾਲ ਵਾਪਰ ਗਈ ਅਣਹੋਣੀ ! ਰਸਤੇ ‘ਚ ਹੀ 3 ਦੀ ਨਿਕਲ ਗਈ ਜਾਨ

MP ; ਵਿਆਹ ‘ਚ ਜਾ ਰਹੇ ਲੋਕਾਂ ਨਾਲ ਵਾਪਰ ਗਈ ਅਣਹੋਣੀ ! ਰਸਤੇ ‘ਚ ਹੀ 3 ਦੀ ਨਿਕਲ ਗਈ ਜਾਨ

ਮੱਧ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਗੁਣਾ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ।  ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 3 ਵਜੇ ਦੇ ਕਰੀਬ ਗੁਣਾ-ਆਰੋਨ ਸੜਕ 'ਤੇ ਬਜਰੰਗਗੜ੍ਹ ਪਿੰਡ ਨੇੜੇ ਵਾਪਰਿਆ, ਜਦੋਂ ਕਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਅਰੋਨ ਤੋਂ ਗੁਣਾ ਆ ਰਹੀ ਸੀ ਕਿ ਅੱਗੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।  ਅਧਿਕਾਰੀ ਨੇ ਕਿਹਾ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ…
Read More
ਤਹਿਲਕਾ ਮਚਾਉਣ ਆਇਆ ਮਹਿੰਦਰਾ ਦਾ ‘BE 6 Batman’, 300 ਲੋਕ ਹੀ ਖਰੀਦ ਸਕਣਗੇ ਇਹ ਗੱਡੀ, ਜਾਣੋ ਕੀਮਤ

ਤਹਿਲਕਾ ਮਚਾਉਣ ਆਇਆ ਮਹਿੰਦਰਾ ਦਾ ‘BE 6 Batman’, 300 ਲੋਕ ਹੀ ਖਰੀਦ ਸਕਣਗੇ ਇਹ ਗੱਡੀ, ਜਾਣੋ ਕੀਮਤ

 ਮਹਿੰਦਰਾ ਨੇ ਵਾਰਨਰ ਬਰਦਰਜ਼ ਨਾਲ ਮਿਲ ਕੇ ਆਟੋਮੋਬਾਇਲ ਦੀ ਦੁਨੀਆ 'ਚ ਇਕ ਨਵਾਂ ਤੋਹਫ਼ਾ ਪੇਸ਼ ਕੀਤਾ ਹੈ- BE.6 ਬੈਟਮੈਨ ਐਡੀਸ਼ਨ। ਇਹ ਕਾਰ ਮੈਟ ਬਲੈਕ ਰੰਗ, ਕਸਟਮ ਡਿਕਲਜ਼ ਅਤੇ ਪ੍ਰੀਮੀਅਮ ਇੰਟੀਰੀਅਰ ਥੀਮ ਨਾਲ ਖਾਸ ਲੁੱਕ 'ਚ ਤਿਆਰ ਕੀਤੀ ਗਈ ਹੈ। ਇਹ ਸਿਰਫ਼ ਲਿਮਿਟਡ ਐਡੀਸ਼ਨ ਹੈ ਅਤੇ ਸਿਰਫ਼ 300 ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲੇਗੀ। ਕਿੰਨੀ ਹੋਵੇਗੀ ਕੀਮਤ ਬੁਕਿੰਗ ਦੀ ਸ਼ੁਰੂਆਤ: 23 ਅਗਸਤ 2025 ਨੂੰ ਹੋਵੇਗੀ ਡਿਲਿਵਰੀ ਦੀ ਤਾਰੀਖ: 20 ਸਤੰਬਰ (ਇੰਟਰਨੈਸ਼ਨਲ ਬੈਟਮੈਨ ਡੇ)  ਕੀਮਤ (ਐਕਸ-ਸ਼ੋਰੂਮ): 27.79 ਲੱਖ ਰੁਪਏ ਖਾਸ ਫੀਚਰ: ਸਾਟਿਨ ਬਲੈਕ ਰੰਗ ਫਰੰਟ ਦਰਵਾਜ਼ਿਆਂ 'ਤੇ ਕਸਟਮ ਬੈਟਮੈਨ ਡਿਕਲ ਅਤੇ ਪਿੱਛੇ ਵੱਲ "ਦ ਡਾਰਕ ਨਾਈਟ" ਦੀ ਬੈਜਿੰਗ ਫਰੰਟ ਫੈਂਡਰਜ਼, ਹੱਬ ਕੈਪਸ ਅਤੇ…
Read More
ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ! ਮਸਾਂ ਬਚੀ ਡਰਾਈਵਰ ਦੀ ਜਾਨ

ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ! ਮਸਾਂ ਬਚੀ ਡਰਾਈਵਰ ਦੀ ਜਾਨ

ਗੁਰਦਾਸਪੁਰ : ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੱਲਾ ਨੇੜੇ ਇੱਕ ਚੱਲਦੀ ਵੋਕਸਵੈਗਨ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਕਾਰ ਚਾਲਕ ਮਾਮੂਲੀ ਰੂਪ 'ਚ ਝੁਲਸਿਆ ਪਰ ਗੱਡੀ ਕਾਫੀ ਨੁਕਸਾਨੀ ਗਈ ਹੈ।  ਜੁਗਰਾਜ ਸਿੰਘ ਵਾਸੀ ਪਿੰਡ ਹੱਲਾ ਨੇ ਦੱਸਿਆ ਕਿ ਉਹ ਪਿੰਡ ਤੋਂ ਕਿਸੇ ਕੰਮ ਲਈ ਆਪਣੀ ਕਾਰ 'ਤੇ ਨਿਕਲਿਆ ਸੀ। ਉਸ ਦੀ ਕਾਰ ਪਹਿਲਾਂ ਵੀ ਇੱਕ ਦੋ-ਵਾਰ ਖਰਾਬ ਹੋਈ ਸੀ ਤੇ ਉਸਨੇ ਏਜੰਸੀ 'ਚ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਅੱਜ ਜਦੋਂ ਘਰੋਂ ਨਿਕਲਿਆ ਤਾਂ ਥੋੜੀ ਅੱਗੇ ਜਾ ਕੇ ਹੀ ਉਸ ਨੂੰ ਮਹਿਸੂਸ ਹੋਇਆ ਕਿ ਗੈਰ ਬਾਕਸ ਦੇ ਨੇੜਿਓ ਧੂੰਆ ਨਿਕਲ ਰਿਹਾ ਹੈ । ਉਸਨੇ ਕਾਰ ਰੋਕ ਲਈ ਅਤੇ ਬੋਨਟ ਖੋਲ੍ਹਿਆ ਹੀ ਸੀ…
Read More

‘ਆਪਣੀ ਗ਼ਲਤੀ ਕਾਰਨ ਸੜਕ ਹਾਦਸੇ ‘ਚ ਮਾਰੇ ਗਏ ਵਿਅਕਤੀ ਨੂੰ ਨਹੀਂ ਮਿਲੇਗਾ ਇੰਸ਼ੌਰੈਂਸ ਕਲੇਮ’

ਨਵੀਂ ਦਿੱਲੀ- ਅੱਜ ਤੋਂ ਕਰੀਬ 11 ਸਾਲ ਪਹਿਲਾਂ, 18 ਜੂਨ 2014 ਨੂੰ ਕਰਨਾਟਕ ਦਾ ਇਕ ਪਰਿਵਾਰ ਕਾਰ 'ਚ ਮਲਾਸਾਂਦਰਾ ਤੋਂ ਅਰਾਸੀਕੇਰ ਜਾ ਰਿਹਾ ਸੀ ਕਿ ਇਸ ਦੌਰਾਨ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਦੌਰਾਨ ਕਾਰ ਡਰਾਈਵਰ ਐੱਨ.ਐੱਸ. ਰਵੀਸ਼ ਦੀ ਮੌਤ ਹੋ ਗਈ। ਰਵੀਸ਼ ਦੀ ਮੌਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ 'ਚ 80 ਲੱਖ ਰੁਪਏ ਦੇ ਇੰਸ਼ੌਂਰੈਂਸ ਕਲੇਮ ਲਈ ਕੇਸ ਦਰਜ ਕੀਤਾ ਸੀ, ਜਿਸ 'ਚ ਅਦਾਲਤ ਨੇ ਜਾਂਚ ਦੇ ਆਧਾਰ 'ਤੇ 23 ਨਵੰਬਰ 2024 ਨੂੰ ਫ਼ੈਸਲਾ ਸੁਣਾਇਆ ਕਿ ਹਾਦਸਾ ਕਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ। ਉਹ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ, ਜਿਸ ਕਾਰਨ ਕਾਰ ਹਾਦਸੇ…
Read More

ਗਰਮੀ ਤੋਂ ਬਚਣ ਲਈ ਪਹਾੜਾਂ ਨੂੰ ਜਾਂਦੇ ਨਦੀ ‘ਚ ਜਾ ਡਿੱਗੀ ਚੰਡੀਗੜ੍ਹੀਆਂ ਦੀ ਕਾਰ, ਪੈ ਗਿਆ ਚੀਕ-ਚਿਹਾੜਾ

ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ। ਇਥੇ ਇੱਕ ਤੇਜ਼ ਰਫ਼ਤਾਰ ਕਾਰ ਜਨਖੜ-ਸੁਮਦੋ ਨੇੜੇ ਬੇਕਾਬੂ ਹੋ ਕੇ ਸਪਿਤੀ ਨਦੀ ਵਿੱਚ ਡਿੱਗ ਗਈ। ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਚੰਡੀਗੜ੍ਹ ਦੇ 5 ਲੋਕਾਂ (ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸਨ) ਦੀ ਜਾਨ ਬਚ ਗਈ।\ ਇਹ ਘਟਨਾ ਲਾਹੌਲ ਸਪਿਤੀ ਦੇ ਜਨਖੜ ਸਮਦੋ ਨੇੜੇ ਵਾਪਰੀ, ਜਿੱਥੇ ਕਾਰ ਸੜਕ ਕਿਨਾਰੇ ਤੋਂ ਫਿਸਲ ਗਈ ਅਤੇ ਸਿੱਧੀ ਨਦੀ ਵਿੱਚ ਡਿੱਗ ਗਈ। ਜਾਣਕਾਰੀ ਅਨੁਸਾਰ, ਚੰਡੀਗੜ੍ਹ ਦਾ ਇੱਕ ਪਰਿਵਾਰ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਕਾਰ ਵਿੱਚ ਸਵਾਰ ਹੋ ਕੇ ਪਾਹਾੜਾਂ 'ਤੇ ਘੁੰਮਣ ਜਾ ਰਿਹਾ ਸੀ। ਕਾਰ ਵਿੱਚ ਬੱਚਿਆਂ ਸਮੇਤ ਕੁੱਲ 5 ਮੈਂਬਰ ਸਨ,…
Read More

ਰੂਹ ਕੰਬਾਊ ਹਾਦਸਾ: ਘਰ ‘ਚ ਵੱਜੀ ਵਿਆਹ ਤੋਂ ਪਰਤੀ ਕਾਰ, ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ ਮੌਤ, ਉੱਡੇ ਪਰਖੱਚੇ

ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੇ ਸੜਕ ਕਿਨਾਰੇ ਸਥਿਤ ਇੱਕ ਘਰ ਵਿੱਚ ਵੱਜ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਵੀਰਵਾਰ ਨੂੰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਕਲਵਾਨ ਤਾਲੁਕਾ ਦੇ ਕੋਲਹਾਪੁਰ ਫਾਟਾ ਵਿਖੇ ਬੁੱਧਵਾਰ ਰਾਤ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਇਸ ਘਟਨਾ ਦੇ ਸਬੰਧ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਤਾਨਾ ਦੇ…
Read More

ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਬਾਈਕ ਦੀ ਉੱਡੇ ਪਰਖੱਚੇ, ਨੌਜਵਾਨ ਦੀ ਮੌਤ

ਭਵਾਨੀਗੜ੍ਹ :- ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਤੋਂ ਸੁਨਾਮ ਨੂੰ ਜਾਂਦੇ ਮੇਨ ਰੋਡ 'ਤੇ ਅੱਜ ਦੁਪਹਿਰ ਇਕ ਕਾਰ ਤੇ ਮੋਟਸਾਈਕਲ ਵਿਚਕਾਰ ਹੋਏ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਮੋਹਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉਪਰ ਪਿੰਡ ਫੱਗੂਵਾਲਾ ਨੇੜੇ ਇਕ ਮੋਟਰਸਾਈਕਲ ਤੇ ਕਾਰ ਵਿਚਕਾਰ ਟੱਕਰ ਹੋ ਗਈ ਤੇ ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਨਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦਿਆਲਪੁਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।  ਉਸ ਨੂੰ ਇਲਾਜ ਲਈ ਜਦੋਂ ਭਵਾਨੀਗੜ੍ਹ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ…
Read More

ਟੋਲ ਪਲਾਜ਼ਾ ‘ਤੇ ਚੈਕਿੰਗ ਦੌਰਾਨ ਕਾਰ ‘ਚੋਂ ਮਿਲਿਆ ਇੰਨਾ ਕੈਸ਼, ਲਿਆਉਣੀ ਪੈ ਗਈ ਨੋਟ ਗਿਣਨ ਵਾਲੀ ਮਸ਼ੀਨ

ਯੂਪੀ ਦੇ ਮਥੁਰਾ 'ਚ ਚੈਕਿੰਗ ਦੌਰਾਨ ਇਕ ਕਾਰ 'ਚੋਂ ਕਰੀਬ ਡੇਢ ਕਰੋੜ ਰੁਪਏ ਅਤੇ 450 ਗ੍ਰਾਮ ਸੋਨਾ ਬਰਾਮਦ ਹੋਇਆ। ਇੰਨੀ ਵੱਡੀ ਗਿਣਤੀ 'ਚ ਕੈਸ਼ ਬਰਾਮਦ ਹੋਣ ਦੇ ਚਲਦੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਨੋਟ ਗਿਣਨ ਵਾਲੀ ਮਸ਼ੀਨ ਲਿਆਉਣੀ ਪੈ ਗਈ। ਟੀਮ ਨੂੰ ਪੈਸੇ ਗਿਣਨ 'ਚ ਕਰੀਬ ਦੋ ਘੰਟੇ ਲੱਗ ਗਏ। ਫਿਲਹਾਲ, ਕਾਰ ਸਵਾਰ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਦੱਸ ਦੇਈਏ ਕਿ ਪੂਰਾ ਮਾਮਲਾ ਮਾਂਟ ਥਾਣਾ ਖੇਤਰ ਸਥਿਤ ਯਮੁਨਾ ਐਕਸਪ੍ਰੈਸਵੇ ਦੇ ਜਾਬਰਾ ਟੋਲ ਪਲਾਜ਼ਾ ਦਾ ਹੈ, ਜਿਥੇ ਚੈਕਿੰਗ ਦੌਰਾਨ ਕਾਰ 'ਚੋਂ ਮੋਟੀ ਰਕਮ ਬਰਾਮਦ ਹੋਈ ਹੈ। ਕੈਸ਼ ਦੇ ਨਾਲ…
Read More

ਕੈਨੇਡਾ ‘ਚ ਸਮਾਰੋਹ ਦੌਰਾਨ ਕਾਰ ਨੇ ਭੀੜ ਨੂੰ ਦਰੜਿਆ, ਕਈ ਲੋਕਾਂ ਦੀ ਮੌਤ

ਟੋਰਾਂਟੋ- ਕੈਨੇਡਾ ਦੇ ਵੈਨਕੂਵਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਮਾਗਮ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਭੀੜ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੋਸ਼ੀ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਵੈਨਕੂਵਰ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਇੱਕ ਸਟ੍ਰੀਟ ਫੈਸਟੀਵਲ ਵਿੱਚ ਇੱਕ ਵਾਹਨ ਨੇ ਭੀੜ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਈ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਇਹ ਘਟਨਾ ਰਾਤ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਈਸਟ 41ਵੇਂ ਐਵੇਨਿਊ ਅਤੇ ਫਰੇਜ਼ਰ ਸਟਰੀਟ ਨੇੜੇ ਵਾਪਰੀ, ਜਿੱਥੇ ਲਾਪੂ ਲਾਪੂ ਡੇ ਬਲਾਕ ਪਾਰਟੀ…
Read More
10ਵੀਂ ਜਮਾਤ ਦਾ ਪੇਪਰ ਦੇ ਕੇ ਆ ਰਹੇ 3 ਮੁੰਡਿਆਂ ਨਾਲ ਵੱਡਾ ਹਾਦਸਾ, ਇਕ ਦੀ ਮੌਤ

10ਵੀਂ ਜਮਾਤ ਦਾ ਪੇਪਰ ਦੇ ਕੇ ਆ ਰਹੇ 3 ਮੁੰਡਿਆਂ ਨਾਲ ਵੱਡਾ ਹਾਦਸਾ, ਇਕ ਦੀ ਮੌਤ

ਪੱਟੀ-ਦਸਵੀਂ ਜਮਾਤ ਦਾ ਪੇਪਰ ਦੇ ਕੇ ਆ ਰਹੇ ਤਿੰਨ ਨੌਜਵਾਨਾਂ ਨਾਲ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਇਕ ਵਿਦਿਆਰਥੀ ਦੀ ਮੌਤ ਅਤੇ 3 ਜ਼ਖਮੀ ਹੋ ਗਏ। ਸਰਕਾਰੀ ਹਾਈ ਸਕੂਲ ਬੋਪਾਰਾਏ ਦੇ ਦਸਵੀਂ ਜਮਾਤ ਦੇ ਦੋ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਨਾਲਾ ਵਿਖੇ ਬੋਰਡ ਦੀਆਂ ਹੋ ਰਹੀਆਂ ਪ੍ਰੀਖਿਆਵਾਂ ਵਿਚ ਗਣਿਤ ਵਿਸ਼ੇ ਦਾ ਪੇਪਰ ਦੇ ਕੇ ਮੋਟਰਸਾਈਕਲ ਉਪਰ ਵਾਪਸ ਆ ਰਹੇ ਸਨ ਕਿ ਬੋਪਾਰਾਏ ਦੇ ਨੇੜੇ ਪਿੰਡ ਧਗਾਣਾ ਵਿਚ ਇਕ ਕਾਰ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਦੌਰਾਨ ਚਾਰ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਵੀਰਪਾਲ ਸਿਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੋਪਾਰਾਏ ਦੀ ਮੌਤ…
Read More

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਕਾਰ ਦਾ ਹੋਇਆ Accident

 ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਕਾਰ ਨਾਲ ਸ਼ੁੱਕਰਵਾਰ ਸ਼ਾਮ ਇਕ ਨੀਲ ਗਾਂ ਟਕਰਾ ਗਈ। ਇਸ ਘਟਨਾ 'ਚ ਟਿਕੈਤ ਵਾਲ-ਵਾਲ ਬਚ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਟਿਕੈਤ ਅਨੁਸਾਰ ਉਨ੍ਹਾਂ ਦੀ ਗੱਡੀ ਮੀਰਾਪੁਰ ਬਾਈਪਾਸ ਰੋਡ ਕੋਲ ਸੀ, ਉਦੋਂ ਅਚਾਨਕ ਇਕ ਨੀਲ ਗਾਂ ਸਾਹਮਣੇ ਆਈ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਇਸ ਘਟਨਾ 'ਚ ਉਹ ਵਾਲ-ਵਾਲ ਬਚ ਗਏ। ਸੂਚਨਾ ਮਿਲਣ 'ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਅਤੇ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਹਰੇਂਦਰ ਸਿੰਘ ਮਲਿਕ ਅਤੇ ਹੋਰ…
Read More
ਬਾਬਾ ਲੱਖਾ ਸਿੰਘ ਦੀ ਕਾਰ ਨਾਲ ਟੱਕਰ ਪਿੱਛੋਂ ਪਤੀ-ਪਤਨੀ ਦੀ ਮੌਤ

ਬਾਬਾ ਲੱਖਾ ਸਿੰਘ ਦੀ ਕਾਰ ਨਾਲ ਟੱਕਰ ਪਿੱਛੋਂ ਪਤੀ-ਪਤਨੀ ਦੀ ਮੌਤ

ਮੋਗਾ - ਮੋਗਾ 'ਚ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ, ਜਿਸ ਕਾਰਨ ਪਤੀ-ਪਤਨੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।  ਜਾਣਕਾਰੀ ਮਿਲੀ ਹੈ ਕਿ ਨਾਨਕਸਰ ਠਾਠ ਕਲੇਰਾ ਦੇ ਬਾਬਾ ਲੱਖਾ ਸਿੰਘ ਇਕ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਐਕਟਿਵਾ ਨਾਲ ਹੋਈ। ਐਕਟਿਵਾ ਉੱਤੇ ਪਤੀ-ਪਤਨੀ ਸਵਾਰ ਦੱਸੇ ਜਾ ਰਹੇ ਹਨ। ਉਥੇ ਹੀ ਖ਼ਬਰ ਮਿਲੀ ਹੈ ਕਿ ਹਾਦਸੇ ਦੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਪਤੀ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ ਗਿਆ…
Read More