collision

PRTC ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, ਬਿਜਲੀ ਦਾ ਖੰਭਾ ਤੋੜ ਡਿਵਾਈਡਰ ‘ਤੇ ਜਾ ਚੜੀ ਗੱਡੀ

PRTC ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, ਬਿਜਲੀ ਦਾ ਖੰਭਾ ਤੋੜ ਡਿਵਾਈਡਰ ‘ਤੇ ਜਾ ਚੜੀ ਗੱਡੀ

ਲੁਧਿਆਣਾ: ਲੁਧਿਆਣਾ ਦੇ ਫਲਾਈਓਵਰ 'ਤੇ ਦੇਰ ਸ਼ਾਮ ਉਸ ਵਕਤ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਵਾਰੀਆਂ ਨਾਲ ਖਚਾਖਚ ਭਰੀ ਇਕ ਸਰਕਾਰੀ ਪੀ.ਆਰ.ਟੀ.ਸੀ. (PRTC) ਬੱਸ ਨੇ ਅੱਗੇ ਖੜ੍ਹੀ ਸਕਾਰਪੀਓ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਗੱਡੀ ਉਛਲ ਕੇ ਡਿਵਾਈਡਰ 'ਤੇ ਲੱਗੇ ਬਿਜਲੀ ਦੇ ਖੰਭੇ ਨੂੰ ਤੋੜਦੀ ਹੋਈ ਵਿਚਾਲੇ ਜਾ ਫਸੀ। ਖੁਸ਼ਕਿਸਮਤੀ ਇਹ ਰਹੀ ਕਿ ਇਸ ਭਿਆਨਕ ਟੱਕਰ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ, ਨਹੀਂ ਤਾਂ ਨਤੀਜੇ ਘਾਤਕ ਹੋ ਸਕਦੇ ਸਨ। ਸੁਰੱਖਿਆ ਦੇ ਸਨ ਪੂਰੇ ਇੰਤਜ਼ਾਮਮਿਲੀ ਜਾਣਕਾਰੀ ਅਨੁਸਾਰ, ਹਾਦਸੇ ਦੇ ਸਮੇਂ…
Read More

ਹਵਾ ‘ਚ ਹੋਈ 2 ਜਹਾਜ਼ਾਂ ਦੀ ਟੱਕਰ, ਮਾਰੇ ਗਏ ਸਾਰੇ ਸਵਾਰ, ਭਾਰਤੀ ਦੂਤਘਰ ਨੇ ਦਿੱਤੀ ਜਾਣਕਾਰੀ

ਓਟਾਵਾ- ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਇੱਕ ਭਾਰਤੀ ਟਰੇਨੀ ਪਾਇਲਟ ਦੀ ਮੌਤ ਹੋ ਗਈ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਹ ਜਾਣਕਾਰੀ ਦਿੱਤੀ। ਪਾਇਲਟ, ਜਿਸਦੀ ਪਛਾਣ ਸ਼੍ਰੀਹਰੀ ਸੁਕੇਸ਼ ਵਜੋਂ ਹੋਈ ਹੈ, ਦੀ ਮੌਤ ਹੋ ਗਈ ਜਦੋਂ ਉਸਦਾ ਸਿੰਗਲ-ਇੰਜਣ ਵਾਲਾ ਜਹਾਜ਼ ਹਵਾ ਵਿੱਚ ਇੱਕ ਹੋਰ ਜਹਾਜ਼ ਨਾਲ ਟਕਰਾ ਗਿਆ, ਜਿਸਨੂੰ ਇੱਕ ਕੈਨੇਡੀਅਨ ਕੁੜੀ ਉਡਾ ਰਹੀ ਸੀ। ਮੰਗਲਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ ਕੈਨੇਡੀਅਨ ਕੁੜੀ ਦੀ ਵੀ ਮੌਤ ਹੋ ਗਈ। ਭਾਰਤੀ ਕੌਂਸਲੇਟ ਜਨਰਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ "ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਦੁਖੀ ਪਰਿਵਾਰ, ਪਾਇਲਟ ਸਿਖਲਾਈ ਸਕੂਲ ਅਤੇ ਸਥਾਨਕ ਪੁਲਸ ਨਾਲ ਸੰਪਰਕ ਵਿੱਚ ਹੈ।" ਇੱਕ…
Read More

ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, ਮਚੀ ਹਾਹਾਕਾਰ

ਮਿਲਾਨ/ਇਟਲੀ - ਇਟਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਿਲਾਨ ਤੋਂ ਵੀਨਸ ਨੂੰ ਜਾਣ ਵਾਲੇ ਹਾਈਵੇ A4 'ਤੇ ਬੱਚਿਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਮਿਲਾਨ ਦੇ ਨੇੜਲੇ ਇਲਾਕੇ ਕੋਰਮਾਨੋ ਹਾਈਵੇ A4 'ਤੇ ਪਿਕਨਿਕ ਲਈ ਬੱਚਿਆਂ ਨੂੰ ਲੈਕੇ ਜਾ ਰਹੀ ਬੱਸ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਵਿਚ 44 ਦੇ ਕਰੀਬ ਬੱਚੇ ਤੇ ਅਧਿਆਪਕ ਮੌਜੂਦ ਸਨ। ਇਸ ਹਾਦਸੇ ਵਿਚ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦ ਕਿ ਦੋ ਵਿਦਿਆਰਥੀਆਂ ਦੇ ਵੀ…
Read More
ਭਿਆਨਕ ਹਾਦਸੇ ਨੇ ਲਈ 2 ਨੌਜਵਾਨਾਂ ਦੀ ਜਾਨ, ਪਰਿਵਾਰਕ ਮੈਂਬਰਾਂ ਨੇ ਲਾਏ ਵੱਡੇ ਇਲਜ਼ਾਮ

ਭਿਆਨਕ ਹਾਦਸੇ ਨੇ ਲਈ 2 ਨੌਜਵਾਨਾਂ ਦੀ ਜਾਨ, ਪਰਿਵਾਰਕ ਮੈਂਬਰਾਂ ਨੇ ਲਾਏ ਵੱਡੇ ਇਲਜ਼ਾਮ

ਲੁਧਿਆਣਾ - ਲੁਧਿਆਣਾ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਤਾਜਪੁਰ ਰੋਡ ’ਤੇ ਜੇਲ੍ਹ ਨੇੜੇ ਇਕ ਬਾਈਕ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੋ ਗਈ, ਜਿਸ ਮਗਰੋਂ ਐਕਟਿਵਾ ਸਵਾਰ ਮੌਕੇ ਤੋਂ ਫਰਾਰ ਹੋ ਗਏ, ਜਦਕਿ ਬਾਈਕ ਸਵਾਰ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਗੋਲੂ ਅਤੇ ਰੌਸ਼ਨ ਵਜੋਂ ਹੋਈ ਹੈ, ਜੋ ਟਿੱਬਾ ਰੋਡ ਦੇ ਰਹਿਣ ਵਾਲੇ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਹਨ ਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰ. 7 ਦੀ ਪੁਲਸ…
Read More
ਬਾਬਾ ਲੱਖਾ ਸਿੰਘ ਦੀ ਕਾਰ ਨਾਲ ਟੱਕਰ ਪਿੱਛੋਂ ਪਤੀ-ਪਤਨੀ ਦੀ ਮੌਤ

ਬਾਬਾ ਲੱਖਾ ਸਿੰਘ ਦੀ ਕਾਰ ਨਾਲ ਟੱਕਰ ਪਿੱਛੋਂ ਪਤੀ-ਪਤਨੀ ਦੀ ਮੌਤ

ਮੋਗਾ - ਮੋਗਾ 'ਚ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ, ਜਿਸ ਕਾਰਨ ਪਤੀ-ਪਤਨੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।  ਜਾਣਕਾਰੀ ਮਿਲੀ ਹੈ ਕਿ ਨਾਨਕਸਰ ਠਾਠ ਕਲੇਰਾ ਦੇ ਬਾਬਾ ਲੱਖਾ ਸਿੰਘ ਇਕ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਐਕਟਿਵਾ ਨਾਲ ਹੋਈ। ਐਕਟਿਵਾ ਉੱਤੇ ਪਤੀ-ਪਤਨੀ ਸਵਾਰ ਦੱਸੇ ਜਾ ਰਹੇ ਹਨ। ਉਥੇ ਹੀ ਖ਼ਬਰ ਮਿਲੀ ਹੈ ਕਿ ਹਾਦਸੇ ਦੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਪਤੀ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ ਗਿਆ…
Read More