cold

ਪੰਜਾਬ ‘ਚ ਅਜੇ ਹੋਰ ਪਵੇਗੀ ਠੰਢ ! ਧੁੰਦ ਦੀ ਚਾਦਰ ਨੇ ਮੁੜ ਪਸਾਰੇ ਪੈਰ, ਅਲਰਟ ਜਾਰੀ, ਜਾਣੋ ਅਗਲੇ ਤਿੰਨ ਦਿਨਾਂ ਦਾ ਮੌਸਮ

ਪੰਜਾਬ ‘ਚ ਅਜੇ ਹੋਰ ਪਵੇਗੀ ਠੰਢ ! ਧੁੰਦ ਦੀ ਚਾਦਰ ਨੇ ਮੁੜ ਪਸਾਰੇ ਪੈਰ, ਅਲਰਟ ਜਾਰੀ, ਜਾਣੋ ਅਗਲੇ ਤਿੰਨ ਦਿਨਾਂ ਦਾ ਮੌਸਮ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ 'ਚ ਸਰਦੀ ਦਾ ਮੌਸਮ ਅਜੇ ਜਾਂਦਾ ਵਿਖਾਈ ਨਹੀਂ ਦੇ ਰਿਹਾ ਹੈ। ਬੀਤੇ ਦਿਨ ਲਗਾਤਾਰ ਸੂਬੇ 'ਚ ਕਈ ਥਾਂਵਾਂ 'ਤੇ ਭਾਰੀ ਗੜ੍ਹੇਮਾਰੀ, ਮੀਂਹ ਤੇ ਤੇਜ਼ ਠੰਢੀਆਂ ਹਵਾਵਾਂ ਕਾਰਨ ਮੁੜ ਮੌਸਮ ਨੇ ਕਰਵਟ ਲਈ ਹੈ, ਜਿਸ ਕਾਰਨ ਵੱਖ-ਵੱਖ ਹਿੱਸਿਆਂ 'ਚ ਤਾਪਮਾਨ 'ਚ 3.1 ਡਿਗਰੀ ਤੱਕ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਵੀ ਅਗਲੇ ਤਿੰਨ ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 30 ਜਨਵਰੀ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਅੱਜ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ…
Read More
ਪੰਜਾਬ ’ਚ ਮੀਂਹ-ਗੜ੍ਹੇਮਾਰੀ ਪੈਣ ਕਾਰਨ ਵਧੀ ਠੰਡ, ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ, ਔਰੇਂਜ ਅਲਰਟ ਜਾਰੀ

ਪੰਜਾਬ ’ਚ ਮੀਂਹ-ਗੜ੍ਹੇਮਾਰੀ ਪੈਣ ਕਾਰਨ ਵਧੀ ਠੰਡ, ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ, ਔਰੇਂਜ ਅਲਰਟ ਜਾਰੀ

ਸ਼੍ਰੀਨਗਰ, ਜਲੰਧਰ- ਕਸ਼ਮੀਰ ’ਚ ਮੰਗਲਵਾਰ ਨੂੰ ਹੋਈ ਤਾਜ਼ਾ ਬਰਫਬਾਰੀ ਦੇ ਕਾਰਨ ਪਿਛਲੇ ਕੁਝ ਦਿਨਾਂ ’ਚ ਦੂਜੀ ਵਾਰ ਵਾਦੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ। ਅਧਿਕਾਰੀਆਂ ਅਨੁਸਾਰ, ਸ਼੍ਰੀਨਗਰ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀ ਬੰਦ ਰਿਹਾ। ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਰਹੀ ਪੱਛਮੀ ਗੜਬੜ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਠੰਢ ਦਾ ਅਸਰ ਹੋਰ ਵੱਧ ਗਿਆ। ਸਵੇਰ ਤੋਂ ਪੰਜਾਬ, ਹਰਿਆਣਾ, ਦਿੱਲੀ ਦੇ ਕਈ ਹਿੱਸਿਆਂ ’ਚ ਹਲਕਾ ਮੀਂਹ ਪਿਆ, ਜੋ ਰੁਕ-ਰੁਕ ਕੇ ਦਿਨ ਭਰ ਜਾਰੀ ਰਿਹਾ।  ਪੰਜਾਬ ’ਚ ਕਈ ਜ਼ਿਲ੍ਹਿਆਂ ’ਚ ਗੜੇਮਾਰੀ ਵੀ ਦਰਜ ਕੀਤੀ ਗਈ। ਇਸ ਨਾਲ ਠੰਢ ਹੋਰ ਵੱਧ ਗਈ।…
Read More
ਪੰਜਾਬ ‘ਚ ਠੰਡ ਦਾ DOUBLE ATTACK, 15 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਰਹੋ ਸਾਵਧਾਨ

ਪੰਜਾਬ ‘ਚ ਠੰਡ ਦਾ DOUBLE ATTACK, 15 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਰਹੋ ਸਾਵਧਾਨ

ਚੰਡੀਗੜ੍ਹ : ਪੰਜਾਬ 'ਚ ਇਸ ਵੇਲੇ ਸੀਤ ਲਹਿਰ ਅਤੇ ਸੰਘਣੀ ਧੁੰਦ ਦੇ ਕਾਰਨ ਪੂਰੇ ਸੂਬੇ 'ਚ ਠੰਡ ਦਾ ਡਬਲ ਅਟੈਕ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵਲੋਂ 11 ਤੋਂ 15 ਜਨਵਰੀ ਤੱਕ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਇਨ੍ਹਾਂ ਦਿਨਾਂ ਦੌਰਾਨ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ, ਸੰਗਰੂਰ ਆਦਿ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਖ਼ੁਸ਼ਕ ਬਣਿਆ ਰਹੇਗਾ ਅਤੇ ਘੱਟੋ-ਘੱਟ ਤਾਪਮਾਨ 'ਚ…
Read More
ਆਦਮਪੁਰ ਏਅਰਪੋਰਟ ਨੇ ਰਚਿਆ ਇਤਿਹਾਸ: ਖਰਾਬ ਮੌਸਮ ਦੇ ਬਾਵਜੂਦ 99.2% ਯਾਤਰੀਆਂ ਨਾਲ ਬਣਿਆ ਨਵਾਂ ਰਿਕਾਰਡ

ਆਦਮਪੁਰ ਏਅਰਪੋਰਟ ਨੇ ਰਚਿਆ ਇਤਿਹਾਸ: ਖਰਾਬ ਮੌਸਮ ਦੇ ਬਾਵਜੂਦ 99.2% ਯਾਤਰੀਆਂ ਨਾਲ ਬਣਿਆ ਨਵਾਂ ਰਿਕਾਰਡ

ਜਲੰਧਰ - ਕੜਾਕੇ ਦੀ ਠੰਢ, ਮੀਂਹ ਅਤੇ ਘੱਟ ਵਿਜ਼ੀਬਿਲਟੀ ਵੀ ਆਦਮਪੁਰ ਏਅਰਪੋਰਟ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕੀ। ਅੱਜ ਆਦਮਪੁਰ ਹਵਾਈ ਅੱਡੇ ਨੇ ਆਪਣੀ ਕੁੱਲ ਯਾਤਰੀ ਸਮਰੱਥਾ ਦੀ 99.2 ਫੀਸਦੀ ਵਰਤੋਂ ਦਰਜ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਏਅਰਪੋਰਟ ਦੇ ਡਾਇਰੈਕਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਦਿਨ ਆਦਮਪੁਰ ਏਅਰਪੋਰਟ ਤੋਂ ਮੁੰਬਈ ਅਤੇ ਹਿੰਡਨ ਲਈ ਸੰਚਾਲਿਤ ਦੋਵੇਂ ਫਲਾਈਟਾਂ ਲੱਗਭਗ ਪੂਰੀ ਯਾਤਰੀ ਸਮਰੱਥਾ ’ਤੇ ਰਹੀਆਂ। ਆਦਮਪੁਰ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿਚ ਏਅਰਬੱਸ ਏ-320 ਜਹਾਜ਼ ਚਲਾਇਆ ਗਿਆ, ਜਿਸ ਦੀ ਕੁੱਲ ਸਮਰੱਥਾ 188 ਯਾਤਰੀਆਂ ਦੀ ਹੈ। ਇਸ ਫਲਾਈਟ ਵਿਚ 187 ਯਾਤਰੀਆਂ ਨੇ ਯਾਤਰਾ ਕੀਤੀ।…
Read More
ਆ ਗਈ ਠੰਡ ! ਸਰਦੀਆਂ ਵਿਚ ਹਫ਼ਤਾ-ਹਫ਼ਤਾ ਨਾ ਨਹਾਉਣ ਵਾਲੇ ਲੋਕ ਪੜ੍ਹ ਲੈਣ ਇਹ ਖਬਰ ਨਹੀਂ ਤਾਂ…

ਆ ਗਈ ਠੰਡ ! ਸਰਦੀਆਂ ਵਿਚ ਹਫ਼ਤਾ-ਹਫ਼ਤਾ ਨਾ ਨਹਾਉਣ ਵਾਲੇ ਲੋਕ ਪੜ੍ਹ ਲੈਣ ਇਹ ਖਬਰ ਨਹੀਂ ਤਾਂ…

ਸਰਦੀਆਂ ਦੀਆਂ ਠੰਡੀ ਹਵਾਵਾਂ ਅਤੇ ਠੰਡੇ ਪਾਣੀ ਦਾ ਡਰ ਬਹੁਤ ਸਾਰੇ ਲੋਕਾਂ ਨੂੰ ਰੋਜ਼ ਨਹਾਉਣ ਤੋਂ ਦੂਰ ਕਰ ਦਿੰਦਾ ਹੈ। ਕਈ ਲੋਕ ਇਕ ਦਿਨ ਛੱਡ ਕੇ ਨਹਾਉਂਦੇ ਹਨ, ਤਾਂ ਕਈ ਤਾਂ ਹਫ਼ਤਾ ਲੰਘ ਜਾਣ ‘ਤੇ ਵੀ ਪਾਣੀ ਨਾਲ ਦੋਸਤੀ ਨਹੀਂ ਕਰਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ 7 ਦਿਨ ਲਗਾਤਾਰ ਨਹੀਂ ਨਹਾਉਂਦੇ ਤਾਂ ਇਸ ਨਾਲ ਤੁਹਾਡੀ ਚਮੜੀ ਅਤੇ ਸਰੀਰ ‘ਤੇ ਕਿਹੜੇ ਨੁਕਸਾਨਦਾਇਕ ਪ੍ਰਭਾਵ ਪੈਂਦੇ ਹਨ? ਚਮੜੀ ਸੰਬੰਧੀ ਸਮੱਸਿਆਵਾਂ ਵਧਣ ਦਾ ਖਤਰਾ 7 ਦਿਨ ਨਾ ਨਹਾਉਣ ਨਾਲ ਚਮੜੀ 'ਤੇ ਪਸੀਨਾ, ਧੂੜ ਅਤੇ ਤੇਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਮਿਲ ਕੇ ਚਮੜੀ 'ਚ ਜਲਣ, ਖਾਰਸ਼, ਐਲਰਜੀ ਅਤੇ ਇਨਫੈਕਸ਼ਨ…
Read More
ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ ‘ਚ ਜਾਰੀ ਹੋਏ ਹੁਕਮ

ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ ‘ਚ ਜਾਰੀ ਹੋਏ ਹੁਕਮ

ਪਟਨਾ : ਬਿਹਾਰ ਵਿੱਚ ਵੱਧ ਰਹੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਸਮੇਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਪਟਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਾਰੇ ਸਰਕਾਰੀ, ਨਿੱਜੀ ਅਤੇ ਪ੍ਰਾਈਵੇਟ ਸਕੂਲਾਂ ਲਈ ਸਰਦੀਆਂ ਦਾ ਨਵਾਂ ਸਮਾਂ ਨਿਰਧਾਰਿਤ ਕਰ ਦਿੱਤਾ ਹੈ। ਅੱਜ ਤੋਂ ਲਾਗੂ ਇਸ ਹੁਕਮ ਦੇ ਤਹਿਤ ਕੋਈ ਵੀ ਸਕੂਲ ਸਵੇਰੇ 8 ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹ ਸਕੇਗਾ। ਇਹ ਵਿਵਸਥਾ ਅਗਲੇ ਨੋਟਿਸ ਤੱਕ ਲਾਗੂ ਰਹੇਗੀ। ਪਿਛਲੇ ਕੁਝ ਦਿਨਾਂ ਤੋਂ ਪਟਨਾ ਦਾ ਘੱਟੋ-ਘੱਟ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਸਵੇਰ ਦੇ ਸਮੇਂ ਦੀ ਸੰਘਣੀ ਧੁੰਦ ਅਤੇ ਠੰਡੀ ਹਵਾ ਬੱਚਿਆਂ ਲਈ ਖ਼ਤਰਨਾਕ ਸਾਬਿਤ ਹੋ ਰਹੀ…
Read More
ਪੰਜਾਬ ‘ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ ‘ਤੀ ਭਵਿੱਖਬਾਣੀ

ਪੰਜਾਬ ‘ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ ‘ਤੀ ਭਵਿੱਖਬਾਣੀ

ਜਲੰਧਰ- ਪੰਜਾਬ 'ਚ ਮੌਸਮ ਨੇ ਇੱਕ ਵਾਰ ਫੇਰ ਕਰਵਟ ਲਈ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਮੁਤਾਬਕ 21 ਅਤੇ 22 ਜੂਨ ਨੂੰ ਸੂਬੇ ਦੇ ਵੱਡੇ ਹਿੱਸੇ 'ਚ ਭਾਰੀ ਮੀਂਹ ਹੋ ਸਕਦਾ ਹੈ। ਕਈ ਜ਼ਿਲ੍ਹਿਆਂ 'ਚ 75 ਫੀਸਦੀ ਤੋਂ ਵੱਧ ਮੀਂਹ ਹੋਣ ਦੇ ਸੰਕੇਤ ਦਿੱਤੇ ਗਏ ਹਨ। ਇਸ ਮੀਂਹ ਨਾਲ ਗਰਮੀਆਂ ਵਿਚ ਠੰਡ ਵਰਗਾ ਅਹਿਸਾਸ ਹੋਵੇਗਾ । ਭਾਰਤੀ ਮੌਸਮ ਵਿਭਾਗ ਵੱਲੋਂ 20 ਜੂਨ 2025 ਨੂੰ ਜਾਰੀ ਕੀਤੀ ਰਿਪੋਰਟ ਮੁਤਾਬਕ, ਪੰਜਾਬ 'ਚ ਅਗਲੇ ਕੁਝ ਦਿਨ ਭਾਰੀ ਮੀਂਹ ਪਵੇਗਾ। 20 21 ਤੇ 22 ਜੂਨ ਨੂੰ ਹੋਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ, ਰੂਪਨਗਰ, ਪਟਿਆਲਾ, ਸੰਗਰੂਰ ਵਰਗੇ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। 22 ਜੂਨ…
Read More