12
May
ਲੁਧਿਆਣਾ ਸ਼ਹਿਰ ਵਿੱਚ ਇਕ ਵੱਡਾ ਧਮਕੀ ਭਰਿਆ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਤੇਲ ਕਾਰੋਬਾਰੀ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਘਟਨਾ ਨੇ ਕਾਰੋਬਾਰੀ ਵਰਗ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਪੀੜਤ ਕਾਰੋਬਾਰੀ ਵਿਨੈ ਮਹੇਸ਼ਵਰੀ, ਜੋ ਲੁਧਿਆਣਾ ਦੇ ਇਕਬਾਲ ਗੰਜ ਚੌਂਕ ਇਲਾਕੇ ਵਿੱਚ ਰਹਿੰਦਾ ਹੈ ਅਤੇ ਪੂਰੇ ਪੰਜਾਬ ਵਿੱਚ ਤੇਲ ਦੀ ਸਪਲਾਈ ਦਾ ਕਾਰੋਬਾਰ ਕਰਦਾ ਹੈ, ਨੂੰ ਲਗਾਤਾਰ ਤਿੰਨ ਵੱਖ-ਵੱਖ ਕਾਲਾਂ ਆਈਆਂ। ਇਹ ਕਾਲਾਂ ਵਿਦੇਸ਼ੀ ਨੰਬਰਾਂ ਤੋਂ ਕੀਤੀਆਂ ਗਈਆਂ ਸਨ। ਪਹਿਲੀ ਕਾਲ ਵਿੱਚ ਉਸ ਤੋਂ ਇਕ ਕਰੋੜ…
