08
Jun
ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤ, ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਸੰਭਾਵੀ ਲਾਭਾਂ ਅਤੇ ਨੁਕਸਾਨਾਂ ਦਾ ਮੁਲਾਂਕਣ ਕਰਦੇ ਹੋਏ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਤਰਜੀਹ ਦੇਵੇਗਾ। ਚੌਹਾਨ ਨੇ ਇੱਕ ਇੰੰਟਰਵਿਊ ਦੌਰਾਨ ਕਿਹਾ, ‘‘ਸਾਡੀ ਤਰਜੀਹ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਭਾਰਤ ਅੱਖਾਂ ਬੰਦ ਕਰਕੇ ਕੰਮ ਨਹੀਂ ਕਰੇਗਾ। ਅਸੀਂ ਆਪਣੇ ਲਾਭ ਹਾਨੀਆਂ ਦਾ ਮੁਲਾਂਕਣ ਕਰਾਂਗੇ ਤੇ ਇਨ੍ਹਾਂ ਨੂੰ ਧਿਆਨ ’ਚ ਰੱਖਿਦਿਆਂ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ।’’ ਉਨ੍ਹਾਂ ਨੇ ਇਹ ਗੱਲਾਂ ਇਸ ਸਵਾਲ ਕਿ ਅਮਰੀਕੀ ਖੇਤੀ ਤੇ ਬਾਗਬਾਨੀ ਉਤਪਾਦਾਂ ਲਈ ਵੱਧ ਬਾਜ਼ਾਰੀ ਪਹੁੰਚ ਲਈ ਦਬਾਅ ਦਰਾਨ ਭਾਰਤ…
