23
Feb
ਨਵੀਂ ਦਿੱਲੀ- ਭਾਰਤ ਅਤੇ ਅਮਰੀਕਾ ਨੇ ਅੰਤਰਿਮ ਵਪਾਰ ਸਮਝੌਤੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਵਾਸ਼ਿੰਗਟਨ ’ਚ ਆਪਣੇ ਮੁੱਖ ਵਾਰਤਾਕਾਰਾਂ ਦੀ ਤਜਵੀਜ਼ਤ ਬੈਠਕ ਨੂੰ ਨਵੇਂ ਸਿਰੇ ਤੋਂ ਤੈਅ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਟੀਮ 23 ਫਰਵਰੀ ਤੋਂ ਤਿੰਨ ਦਿਨਾ ਬੈਠਕ ਸ਼ੁਰੂ ਕਰਨ ਵਾਲੀ ਸੀ। ਵਣਜ ਮੰਤਰਾਲਾ ’ਚ ਸੰਯੁਕਤ ਸਕੱਤਰ ਦਰਪਣ ਜੈਨ ਇਸ ਸਮਝੌਤੇ ਲਈ ਭਾਰਤ ਵਲੋਂ ਮੁੱਖ ਵਾਰਤਾਕਾਰ ਹਨ। ਇਕ ਸੂਤਰ ਨੇ ਕਿਹਾ, “ਭਾਰਤ-ਅਮਰੀਕਾ ਵਪਾਰ ਸਮਝੌਤੇ ਲਈ ਭਾਰਤੀ ਵਾਰਤਾਕਾਰਾਂ ਦੀ ਅਮਰੀਕਾ ਯਾਤਰਾ ਦੇ ਸੰਦਰਭ ’ਚ ਦੋਵਾਂ ਧਿਰਾਂ ਦਾ ਮੰਨਣਾ ਹੈ ਕਿ ਹੁਣ ਇਹ ਬੈਠਕ ਉਦੋਂ ਹੋਣੀ ਚਾਹੀਦੀ ਹੈ ਜਦੋਂ ਦੋਵੇਂ ਧਿਰ ਤਾਜ਼ਾ…
