15
Oct
ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਭਾਰਤ ਤੇ ਅਫਗਾਨਿਸਤਾਨ ਵਿੱਚ ਵਪਾਰ ਬੰਦ ਸੀ ਅਤੇ ਲਗਾਤਾਰ ਅੰਮ੍ਰਿਤਸਰ ਦੇ ਵਪਾਰੀਆਂ ਦੀ ਮੰਗ ਸੀ। ਇੱਕ ਵਾਰ ਫਿਰ ਤੋਂ ਭਾਰਤ ਤੇ ਅਫਗਾਨਿਸਤਾਨ ਵਿੱਚ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ। ਬੀਤੇ ਦਿਨ ਹੀ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਖਾਤੀ ਭਾਰਤ ਦੌਰੇ ਉਤੇ ਸੀ ਅਤੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਜਲਦ ਹੀ ਕਾਬੁਲ ਤੋਂ ਅੰਮ੍ਰਿਤਸਰ ਦੇ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਫਿਰ ਤੋਂ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਵਪਾਰ ਸ਼ੁਰੂ ਹੋਵੇਗਾ। ਇਸ ਫੈਸਲੇ ਦਾ ਡਰਾਈ ਫਰੂਟ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਸਵਾਗਤ ਕੀਤਾ।…
