24
Jul
ਗੁਰਪ੍ਰੀਤ ਸਿੰਘ :- ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਰੇਲਵੇ ਪਟੜੀ ਦੇ ਆਸ-ਪਾਸ ਲੈਂਡਸਲਾਈਡ ਤੇ ਮਿੱਟੀ ਖਿਸਕਣ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਫ਼ਿਰੋਜ਼ਪੁਰ ਰੇਲ ਮੰਡਲ ਨੇ ਕਾਂਗੜਾ ਘਾਟੀ ਰੇਲ ਸੇਵਾ ਨੂੰ 24 ਅਤੇ 25 ਜੁਲਾਈ ਨੂੰ ਪੂਰੀ ਤਰ੍ਹਾਂ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਕਾਰਨ ਪਠਾਨਕੋਟ ਤੋਂ ਕਾਂਗੜਾ, ਨਗਰੋਟਾ ਬਗਵਾਂ, ਪਾਲਮਪੁਰ, ਬੈਜਨਾਥ ਅਤੇ ਜੋਗਿੰਦਰਨਗਰ ਵੱਲ ਜਾਣ ਵਾਲੇ ਸੈਂਕੜੇ ਰੋਜ਼ਾਨਾ ਯਾਤਰੀਆਂ ਅਤੇ ਸੈਲਾਨੀਆਂ ਨੂੰ ਹੁਣ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪੰਜਾਬ ਰੋਡਵੇਜ਼, ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਜਾਂ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪਵੇਗਾ। ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 24 ਅਤੇ…
