13
Jan
ਮੇਂਢਰ/ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LoC) ਨੇੜੇ ਜੰਗਲ ਵਿਚ ਲੱਗੀ ਅੱਗ ਮੰਗਲਵਾਰ ਨੂੰ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਇੱਕ ਦਰਜਨ ਦੇ ਕਰੀਬ ਬਾਰੂਦੀ ਸੁਰੰਗਾਂ ਫਟ ਗਈਆਂ। ਇਸ ਦੀ ਸੂਚਨਾ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਸੋਮਵਾਰ ਦੁਪਹਿਰ ਨੂੰ ਬਾਲਾਕੋਟ ਸੈਕਟਰ ਦੇ ਬਾਸੁਨੀ ਫਾਰਵਰਡ ਏਰੀਆ ਵਿੱਚ ਅੱਗ ਲੱਗ ਗਈ ਅਤੇ ਮੰਗਲਵਾਰ ਨੂੰ ਮੇਂਢਰ ਸੈਕਟਰ ਦੇ ਕੁਝ ਹਿੱਸਿਆਂ ਵਿੱਚ ਫੈਲ ਗਈ। ਅਧਿਕਾਰੀਆਂ ਦੇ ਅਨੁਸਾਰ, ਅੱਗ ਲੱਗਣ ਕਾਰਨ ਲਗਭਗ ਇੱਕ ਦਰਜਨ ਬਾਰੂਦੀ ਸੁਰੰਗਾਂ ਵਿੱਚ ਧਮਾਕਾ ਹੋਇਆ। ਅੱਤਵਾਦੀਆਂ ਨੂੰ ਸਰਹੱਦ ਪਾਰ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਤੋਂ ਰੋਕਣ ਲਈ ਘੁਸਪੈਠ ਵਿਰੋਧੀ ਰੁਕਾਵਟ ਪ੍ਰਣਾਲੀ ਦੇ ਹਿੱਸੇ ਵਜੋਂ ਕੰਟਰੋਲ ਰੇਖਾ…
