28
Mar
\ ਜਲਾਲਾਬਾਦ : ਜਲਾਲਾਬਾਦ 'ਚ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਲਾਕਡਾਊਨ ਲੱਗ ਸਕਦਾ ਹੈ, ਜਿਸ ਕਾਰਨ ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਭਾਰੀ ਕਤਾਰਾਂ ਲੱਗ ਗਈਆਂ ਹਨ। ਸ਼ਹਿਰ ਦੇ ਚੌਧਰੀ ਫਿਲਿੰਗ ਸਟੇਸ਼ਨ 'ਤੇ ਲੋਕ ਆਪਣੇ ਵਾਹਨਾਂ 'ਚ ਪੈਟਰੋਲ ਅਤੇ ਡੀਜ਼ਲ ਭਰਵਾਉਣ ਲਈ ਲੰਬੀਆਂ ਲਾਈਨਾਂ 'ਚ ਖੜ੍ਹੇ ਦਿਖਾਈ ਦਿੱਤੇ। ਇੰਨਾ ਹੀ ਨਹੀਂ, ਲੋਕ ਡਰੰਮਾਂ ਅਤੇ ਬੋਤਲਾਂ 'ਚ ਵੀ ਪੈਟਰੋਲ-ਡੀਜ਼ਲ ਦਾ ਸਟਾਕ ਕਰਨ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਗੈਸ ਸਿਲੰਡਰਾਂ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਤੇ ਪੈਟਰੋਲ-ਡੀਜ਼ਲ ਦੀ ਦਿੱਕਤ ਨਾ ਆ ਜਾਵੇ, ਇਸ ਲਈ ਉਹ ਇੱਕ-ਦੂਜੇ ਨੂੰ ਦੇਖ ਕੇ ਪੈਟਰੋਲ ਪੰਪਾਂ 'ਤੇ ਪਹੁੰਚ…
