20
Aug
ਦੇਸ਼ ਭਰ 'ਚ ਨੌਜਵਾਨਾਂ ਅਤੇ ਨਾਬਾਲਗਾਂ 'ਚ ਅਚਾਨਕ ਦਿਲ ਦੇ ਦੌਰੇ ਨਾਲ ਮੌਤਾਂ ਚਿੰਤਾ ਦਾ ਵੱਡਾ ਕਾਰਨ ਬਣ ਰਹੀਆਂ ਹਨ। ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ 'ਚ ਇਕ 15 ਸਾਲ ਦੀ ਸਕੂਲੀ ਵਿਦਿਆਰਥਣ ਦੀ ਕਲਾਸ ਰੂਮ 'ਚ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਘਟਨਾ ਮੰਗਲਵਾਰ ਦੁਪਹਿਰ ਦੀ ਹੈ। ਢਾਣੀ ਫੋਗਾਟ ਸਰਕਾਰੀ ਕੰਨਿਆ ਸਕੂਲ 'ਚ 9ਵੀਂ ਦੀ ਵਿਦਿਆਰਥਣ ਤਮੰਨਾ ਰੋਜ਼ ਦੀ ਤਰ੍ਹਾਂ ਸਕੂਲ ਗਈ ਸੀ। ਲੰਚ ਬ੍ਰੇਕ ਦੌਰਾਨ ਉਹ ਆਪਣੀਆਂ ਸਹੇਲੀਆਂ ਨਾਲ ਖਾਣਾ ਖਾਣ ਮਗਰੋਂ ਕਲਾਸ ਰੂਮ 'ਚ ਬੈਂਚ 'ਤੇ ਬੈਠੀ ਸੀ। ਉਦੋਂ ਉਹ ਅਚਾਨਕ ਉੱਠੀ ਅਤੇ ਬੇਹੋਸ਼ ਹੋ ਕੇ ਡਿੱਗ ਗਈ। ਸਾਥੀ ਵਿਦਿਆਰਥਣਾਂ ਨੇ ਜਦੋਂ ਦੇਖਿਆ ਕਿ…
