05
Oct
ਚੰਡੀਗੜ੍ਹ : 7 ਅਪ੍ਰੈਲ, 2025 ਨੂੰ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਚਾਰ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿੱਚ ਦੋ ਗ੍ਰਿਫ਼ਤਾਰ ਅਤੇ ਦੋ ਫ਼ਰਾਰ ਮੁਲਜ਼ਮ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸੈਦੁਲ ਅਮੀਨ (ਅਮਰੋਹਾ, ਯੂਪੀ) ਅਤੇ ਅਭਿਜੋਤ ਜਾਂਗਰਾ (ਕੁਰੂਕਸ਼ੇਤਰ, ਹਰਿਆਣਾ) ਸ਼ਾਮਲ ਹਨ। ਫਰਾਰ ਮੁਲਜ਼ਮਾਂ ਵਿੱਚ ਕੁਲਬੀਰ ਸਿੰਘ ਸਿੱਧੂ (ਯਮੁਨਾਨਗਰ) ਅਤੇ ਮਨੀਸ਼ ਉਰਫ਼ ਕਾਕਾ ਰਾਣਾ (ਕਰਨਾਲ) ਸ਼ਾਮਲ ਹਨ। ਐਨਆਈਏ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸਰਗਰਮ ਮੈਂਬਰ ਸਿੱਧੂ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਮਨੀਸ਼…
