05
Mar
ਗੁਰਪ੍ਰੀਤ ਸਿੰਘ :- ਮਾਨਸਾ ਵਿੱਚ ਬਲਾਕ ਸਮਿਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰਿਮੋਣੀ ਅਕਾਲੀ ਦਲ ਨੇ ਚੋਣ ਦੌਰਾਨ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਇਸ ਹੰਗਾਮੇ ਦੇ ਚਲਦੇ ਚੋਣ ਨੂੰ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਾਨਸਾ ਬਲਾਕ ਸਮਿਤੀ ਦੀਆਂ ਕੁੱਲ 25 ਸੀਟਾਂ ਵਿੱਚੋਂ 13 ਸੀਟਾਂ ਸ਼ਿਰੋਮਣੀ ਅਕਾਲੀ ਦਲ ਨੇ ਜਿੱਤੀਆਂ ਹਨ, ਜਦਕਿ 8 ਸੀਟਾਂ Aam Aadmi Party ਦੇ ਖਾਤੇ ਵਿੱਚ ਗਈਆਂ ਹਨ। ਇਸ ਤੋਂ ਇਲਾਵਾ 2 ਸੀਟਾਂ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਮਿਲੀਆਂ ਹਨ, ਜਦਕਿ ਇੱਕ ਆਜ਼ਾਦ ਅਤੇ ਇੱਕ ਆਪ ਉਮੀਦਵਾਰ ਦੀ ਸਹਿਮਤੀ…
