12
Jan
ਮਾਨਸਾ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਹੈ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਨਾਲ ਸੂਬਾ ਤਰੱਕੀ ਦੀ ਰਫਤਾਰ ਫੜੇਗਾ। ਪ੍ਰਧਾਨ ਮੰਤਰੀ ਯੋਜਨਾ ਅਧੀਨ ਆਉਂਦੀਆਂ ਸਕੀਮਾਂ ਅਤੇ ਸੜਕਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਪੰਜਾਬ ਅੰਦਰ ਰੁਜ਼ਗਾਰ, ਉਦਯੋਗ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਅੱਜ “ਆਪ” ਦੀ ਸਰਕਾਰ ਅੰਦਰ ਪੰਜਾਬ ਸਹਿਮ ਦੇ ਸਾਏ ਵਿੱਚ ਹੈ। ਸੂਬਾ ਹਰ ਪੱਖੋਂ ਪੱਛੜ ਗਿਆ ਹੈ। ਸਿਰਫ ਫੌਕੀ ਬਿਆਨਬਾਜ਼ੀ ਅਤੇ ਚੁਟਕਲਿਆਂ ਨਾਲ ਸਰਕਾਰ ਚਲਾਈ ਜਾ ਰਹੀ ਹੈ, ਜਦਕਿ ਜ਼ਮੀਨੀ ਤੌਰ ਤੇ ਪੰਜਾਬ ਦੀ ਤਰੱਕੀ, ਵਿਕਾਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਅੰਦਰ ਭਾਰਤੀ ਜਨਤਾ…
