17
Aug
ਜਲੰਧਰ - ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਮਚੈਲ ਮਾਤਾ ਯਾਤਰਾ ਰੂਟ ‘ਤੇ ਚਿਸ਼ੋਟੀ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਆਫ਼ਤ 'ਚ ਕਰੀਬ 46 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਕਈ ਲੋਕਾਂ ਦੇ ਹੜ੍ਹ ਵਿੱਚ ਵਹਿ ਜਾਣ ਦਾ ਖ਼ਦਸ਼ਾ ਹੈ। ਇਸ ਘਟਨਾ 'ਚ ਜਲੰਧਰ ਤੋਂ ਜੰਮੂ ਗਈਆਂ 2 ਲੜਕੀਆਂ ਲਾਪਤਾ ਹੋ ਗਈਆਂ ਹਨ। ਲਾਪਤਾ ਕੁੜੀਆਂ ਵਿਚ ਵੰਸ਼ਿਕਾ (22) ਅਤੇ ਉਸ ਦੀ ਸਹੇਲੀ ਦਿਸ਼ਾ (22) ਸ਼ਾਮਲ ਹਨ, ਜੋਕਿ ਜਲੰਧਰ ਤੋਂ ਗਈਆਂ ਸਨ। ਮਿਲੀ ਜਾਣਕਾਰੀ ਮੁਤਾਬਕ ਵੰਸ਼ਿਕਾ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜੰਮੂ-ਕਸ਼ਮੀਰ ਗਈ ਸੀ। ਉੱਥੇ ਉਹ ਆਪਣੇ ਪਰਿਵਾਰ ਨਾਲ ਮਚੈਲ ਚੰਡੀ ਮਾਤਾ ਮੰਦਿਰ ਵਿੱਚ ਮੱਥਾ…
