ਕਿਸ਼ਤਵਾੜ ‘ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ ਹੋਈਆਂ ਲਾਪਤਾ

ਜਲੰਧਰ – ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਮਚੈਲ ਮਾਤਾ ਯਾਤਰਾ ਰੂਟ ‘ਤੇ ਚਿਸ਼ੋਟੀ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਆਫ਼ਤ ‘ਚ ਕਰੀਬ 46 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਕਈ ਲੋਕਾਂ ਦੇ ਹੜ੍ਹ ਵਿੱਚ ਵਹਿ ਜਾਣ ਦਾ ਖ਼ਦਸ਼ਾ ਹੈ। ਇਸ ਘਟਨਾ ‘ਚ ਜਲੰਧਰ ਤੋਂ ਜੰਮੂ ਗਈਆਂ 2 ਲੜਕੀਆਂ ਲਾਪਤਾ ਹੋ ਗਈਆਂ ਹਨ। ਲਾਪਤਾ ਕੁੜੀਆਂ ਵਿਚ ਵੰਸ਼ਿਕਾ (22) ਅਤੇ ਉਸ ਦੀ ਸਹੇਲੀ ਦਿਸ਼ਾ (22) ਸ਼ਾਮਲ ਹਨ, ਜੋਕਿ ਜਲੰਧਰ ਤੋਂ ਗਈਆਂ ਸਨ। 

ਮਿਲੀ ਜਾਣਕਾਰੀ ਮੁਤਾਬਕ ਵੰਸ਼ਿਕਾ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜੰਮੂ-ਕਸ਼ਮੀਰ ਗਈ ਸੀ। ਉੱਥੇ ਉਹ ਆਪਣੇ ਪਰਿਵਾਰ ਨਾਲ ਮਚੈਲ ਚੰਡੀ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਗਈ ਸੀ ਪਰ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਬਾਅਦ ਉਹ ਲਾਪਤਾ ਹੋ ਗਈਆਂ ਹਨ। ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।

PunjabKesari

ਵੰਸ਼ਿਕਾ ਦੀ ਮਾਸੀ ਤੇ ਦਾਦੀ ਨੇ ਦੱਸਿਆ ਕਿ ਵੰਸ਼ਿਕਾ ਆਪਣੇ ਮਾਤਾ-ਪਿਤਾ ਨਾਲ ਜੰਮੂ-ਕਸ਼ਮੀਰ ਗਈ ਸੀ। ਦਰਅਸਲ ਵੰਸ਼ਿਕਾ ਦੀ ਮਾਂ ਦਾ ਨਾਨਕਾ ਘਰ ਜੰਮੂ ਵਿੱਚ ਹੈ। ਪਹਿਲਾਂ ਵੀ ਵੰਸ਼ਿਕਾ ਆਪਣੇ ਪਰਿਵਾਰ ਨਾਲ ਅਕਸਰ ਜੰਮੂ ਆਉਂਦੀ ਸੀ ਪਰ ਪਹਿਲੀ ਵਾਰ ਉਹ ਮੱਚੈਲ ਮਾਤਾ ਮੰਦਿਰ ਮੱਥਾ ਟੇਕਣ ਲਈ ਜਾਂਦੀ ਸੀ। ਵੰਸ਼ਿਕਾ ਦੀ ਮਾਸੀ ਅਤੇ ਦਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਜੰਮੂ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਉਥੇ ਹੀ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਨੰਬਰ ਵੀ ਸਾਂਝੇ ਕੀਤੇ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੁਝ ਪਤਾ ਹੈ ਤਾਂ ਉਹ ਜ਼ਰੂਰ ਉਨ੍ਹਾਂ ਨਾਲ ਸੰਪਰਕ ਕਰਨ।

PunjabKesari

ਉਨ੍ਹਾਂ ਨੇ ਦੱਸਿਆ ਕਿ ਮੱਥਾ ਟੇਕਣ ਦੌਰਾਨ ਪੂਰਾ ਪਰਿਵਾਰ ਬਹੁਤ ਖ਼ੁਸ਼ ਸੀ ਅਤੇ ਪਰਿਵਾਰ ਵੱਲੋਂ ਫੋਟੋਆਂ ਅਤੇ ਵੀਡੀਓ ਵੀ ਭੇਜੇ ਗਏ ਸਨ। ਵੰਸ਼ਿਕਾ ਦੀ ਸਹੇਲੀ ਦਿਸ਼ਾ ਵੀ ਉੱਥੇ ਸੀ। ਪਰਿਵਾਰ ਦਾ ਕਹਿਣਾ ਹੈ ਕਿ ਦਿਸ਼ਾ ਦੇ ਮਾਤਾ-ਪਿਤਾ ਉਸ ਨੂੰ ਲੱਭਣ ਲਈ ਜੰਮੂ ਲਈ ਰਵਾਨਾ ਹੋ ਗਏ ਹਨ। ਉਹ ਬੱਚਿਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਵੀ ਕਰ ਰਹੇ ਹਨ।

By Gurpreet Singh

Leave a Reply

Your email address will not be published. Required fields are marked *