30
May
ਜਲੰਧਰ - 31 ਮਈ ਨੂੰ ਪੰਜਾਬ ਵਿਚ ਫਿਰ ਤੋਂ ਮੌਕ ਡਰਿੱਲ ਅਤੇ ਬਲੈਕਆਊਟ ਹੋਣ ਜਾ ਰਿਹਾ ਹੈ। ਉਥੇ ਹੀ ਜਲੰਧਰ ਵਿਚ ਵੀ ਕੱਲ੍ਹ ਖ਼ਤਰੇ ਦੇ ਘੁੱਗੂ ਵੱਜਣਗੇ ਅਤੇ ਮੌਕ ਡਰਿੱਲ ਦੇ ਨਾਲ ਬਲੈਕਆਊਟ ਵੀ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9.30 ਵਜੇ ਤੋਂ ਰਾਤ 10 ਵਜੇ ਤੱਕ ਜਲੰਧਰ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ…
