28
Jun
ਫਰੀਦਕੋਟ/ਅੰਮ੍ਰਿਤਸਰ : ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਬੱਸ ਦੇ ਡਰਾਈਵਰ ਨੂੰ ਅੰਮ੍ਰਿਤਸਰੋਂ ਫੋਨ ਆਉਣ ਤੋਂ ਬਾਅਦ ਡਰਾਈਵਰ ਬੱਸ ਸਿੱਧੀ ਥਾਣੇ ਲੈ ਗਿਆ, ਜਿਸ ਤੋਂ ਬਾਅਦ ਬੱਸ ਵਿਚ ਸਵਾਰ ਮਹਿਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦਰਅਸਲ ਹਰਮਿੰਦਰ ਸਾਹਿਬ ਤੋਂ ਸ਼ੁੱਕਰਵਾਰ ਸਵੇਰੇ 9:56 'ਤੇ ਇਕ ਸਾਲ ਦੀ ਬੱਚੀ ਚੋਰੀ ਹੋ ਗਈ। ਬੱਚੀ ਨੂੰ ਚੋਰੀ ਕਰ ਕੇ ਔਰਤ ਨੇ ਅੰਮ੍ਰਿਤਸਰ ਤੋਂ ਡੱਬਵਾਲੀ ਜਾਣ ਵਾਲੀ ਪੀ. ਆਰ. ਟੀ. ਸੀ. ਬੱਸ ਵਿਚ ਬਠਿੰਡਾ ਦੀ ਟਿਕਟ ਲੈ ਕੇ ਬੈਠ ਗਈ। ਬੱਸ ਜਦੋਂ ਕੋਟਕਪੂਰਾ ਪਹੁੰਚੀ ਤਾਂ ਡਰਾਈਵਰ ਜਤਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਪੀ. ਆਰ. ਟੀ. ਸੀ. ਇੰਸਪੈਕਟਰ ਦਾ…