19
Apr
ਸਿਡਨੀ :- ਸਿਡਨੀ ਦੇ ਬਾਸ ਹਿੱਲ ਇਲਾਕੇ ਵਿੱਚ ਸ਼ਾਨੋ-ਸ਼ੌਕਤ ਨਾਲ ਆਰੰਭ ਹੋਈਆਂ 37ਵੀਆਂ ਸਿੱਖ ਖੇਡਾਂ ਦਾ ਦੂਸਰਾ ਦਿਨ ਰਿਕਾਰਡ ਦਰਸ਼ਕਾਂ ਦੇ ਇਕੱਠ ਦਾ ਰਿਹਾ। ਸਵੇਰ ਤੋਂ ਹੀ ਦਰਸ਼ਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਜੋ ਸ਼ਾਮ ਤੱਕ ਜਿਉਂ ਬਰ ਤਿਉਂ ਰਹੀ। ਸਿੱਖ ਖੇਡਾਂ ਵਿੱਚ ਛੋਟੇ ਬੱਚਿਆਂ ਅਤੇ ਵੱਡਿਆਂ ਨੇ ਖੇਡਾਂ ਵਿੱਚ ਆਪਣੀ ਗਿੱਧਾ ਭੰਗੜਾ ਦੀ ਪ੍ਰਾਫਰਮੈਂਸ ਨਾਲ ਦਰਸ਼ਕਾਂ ਦਾ ਦਿਲ ਟੁੰਬ ਲਿਆ। ਹਾਕੀ, ਵਾਲੀਬਾਲ, ਸੌਕਰ, ਕਬੱਡੀ , ਬਾਸਕਟਬਾਲ ਦੀਆਂ ਟੀਮਾਂ ਨੇ ਆਪਣੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ। ਲੰਗਰਾਂ ਦੇ ਪ੍ਰਬੰਧਾਂ ਨੇ ਦਰਸ਼ਕਾਂ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। 37ਵੀਆਂ ਸਿੱਖ ਖੇਡਾਂ ਵਿੱਚ ਪਹਿਲੀ ਵਾਰ ਵਾਲੀਬਾਲ ਵਿੱਚ ਕੁੜੀਆਂ ਨੇ…
