26
Jan
ਲੁਧਿਆਣਾ : ਥਾਣਾ ਪੀ.ਏ.ਯੂ ਅਧੀਨ ਆਉਂਦੇ ਪਿੰਡ ਬਾਰਨਹਾੜਾ ’ਚ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਦੋਸਤ ਦੁਆਰਾ ਆਪਣੇ ਦੋਸਤ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਿਸਦੇ ਬਾਅਦ ਗੰਭੀਰ ਤੌਰ ’ਤੇ ਜ਼ਖਮੀ ਦੋਸਤ ਦੀ ਡੀ.ਐੱਮ.ਸੀ. ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਬੈਂਸ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਜਸਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਗਜੀਤ ਨਗਰ ਥਰੀਕੇ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਲੜਕੇ ਰਾਜਵੀਰ ਸਿੰਘ (24) ਨੂੰ ਉਸਦਾ ਦੋਸਤ ਜੁਗਾਧ ਸਿੰਘ ਸੇਖੋਂ ਪੁੱਤਰ ਵੀਰ ਇੰਦਰ ਸਿੰਘ ਸੇਖੋਂ ਵਾਸੀ ਰਾਜਗੁਰੂ ਨਗਰ ਉਸਦੇ ਘਰ ਤੋਂ ਆਪਣੀ ਗੱਡੀ ’ਚ ਬਿਠਾ ਕੇ ਲੈ ਗਿਆ, ਜਿਸ ਦੇ ਬਾਅਦ…
