24
Jun
ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੋਲ੍ਹਣ ਤੋਂ ਪਹਿਲਾਂ ਸਕੂਲਾਂ ’ਚ ਚੰਗੀ ਤਰ੍ਹਾਂ ਨਿਰੀਖਣ ਅਤੇ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਹੁਕਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਸਕੂਲ ਵਾਪਸ ਆਉਣ ’ਤੇ ਸੁਰੱਖਿਅਤ, ਸਾਫ਼ ਅਤੇ ਸੁਵਿਧਾਜਨਕ ਵਾਤਾਵਰਨ ਮਿਲੇ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਸਕੂਲ ਦੀਆਂ ਇਮਾਰਤਾਂ, ਕਲਾਸਰੂਮ, ਬਿਜਲੀ-ਪਾਣੀ, ਪਖਾਨੇ ਆਦਿ ਦੇ ਪ੍ਰਬੰਧਾਂ ਦੀ ਜਾਂਚ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਜੇਕਰ ਕਿਸੇ ਸਕੂਲ ’ਚ ਖੇਡ ਮੈਦਾਨ, ਪਾਰਕਿੰਗ, ਗੇਟ ਆਦਿ ’ਚ ਮੁਰੰਮਤ ਦੀ ਲੋੜ ਹੈ ਤਾਂ ਉਸ ਦਾ ਵੀ ਪ੍ਰਬੰਧ ਛੁੱਟੀਆਂ ਖ਼ਤਮ ਹੋਣ ਤੋਂ…
