06
Nov
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤਸਵਰਨਜੀਤ ਸਿੰਘ ਖ਼ਾਲਸਾ ਕਾਫ਼ੀ ਲੰਬੇ ਸਮੇਂ ਤੋਂ ਅਮਰੀਕੀ ਰਾਜਨੀਤੀ ਵਿੱਚ ਸਰਗਰਮ ਹਨ ਅਤੇ ਕਨੇਟੀਕਟ ਰਾਜ ਦੇ ਨੌਰਵਿਚ ਸ਼ਹਿਰ 'ਚ ਡੈਮੋਕਰੇਟ ਪਾਰਟੀ ਨੇ ਸਵਰਨਜੀਤ ਸਿੰਘ ਖ਼ਾਲਸਾ ਨੂੰ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਸਵਰਨਜੀਤ ਸਿੰਘ ਖ਼ਾਲਸਾ ਦੀ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਸਟੇਸੀ ਗਾਓਲਡ ਨਾਲ ਕਾਫ਼ੀ ਫਸਵਾਂ ਮੁਕਾਬਲਾ ਰਿਹਾ, ਜਿਸ ਮਗਰੋਂ ਖਾਲਸਾ ਨੇ 57 ਫ਼ੀਸਦੀ ਅਤੇ ਸਟੇਸੀ ਨੇ 41 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਸਵਰਨਜੀਤ ਸਿੰਘ ਖ਼ਾਲਸਾ ਇਨ੍ਹਾਂ ਚੋਣਾਂ 'ਚ ਜੇਤੂ ਰਹੇ ਤੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ ਬਣ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਜਿੱਤ ਨੇ ਸਿੱਖ ਭਾਈਚਾਰੇ 'ਚ…
