11
Apr
ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਬਾਬਾ ਬਕਾਲਾ ਦੀ ਔਰਤਾਂ ਦੀ ਜੋਨ ਪੱਧਰੀ ਚੋਣ ਪਿੰਡ ਕਲੇਰ ਘੁਮਾਣ ਅਤੇ ਤਰਸਿਕਾ ਤੇ ਟਾਂਗਰਾ ਜ਼ੋਨਾ ਦੀ ਚੋਣ ਤਰਸਿੱਕਾ ਦੇ ਗੁਰਦੁਆਰਾ ਡੇਰਾ ਭਗਤਾਂ ਵਿੱਚ ਪਿੰਡਾਂ ਤੋਂ ਕਿਸਾਨ ਮਜ਼ਦੂਰ ਔਰਤਾਂ ਦੇ ਇੱਕਠ ਕਰਕੇ ਜੋਨ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਕੰਵਰਦਲੀਪ ਸੈਦੋਲੇਹਲ, ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ ਅਤੇ ਬਲਵਿੰਦਰ ਸਿੰਘ ਰੋਮਾਣਾਚੱਕ ਨੇ ਕਿਹਾ ਕਿ ਜਥੇਬੰਦੀ ਵੱਲੋਂ ਔਰਤਾਂ ਦੇ ਆਗੂ ਸਫ਼ਾ ਵਿੱਚ ਅੱਗੇ ਵਧਣ ਦੀ ਲੋੜ ਦੇ ਮੱਦੇ…
