02
Nov
ਅੰਮ੍ਰਿਤਸਰ- ਜਿਵੇਂ-ਜਿਵੇਂ ਝੋਨੇ ਦੀ ਫਸਲ ਦੀ ਕਟਾਈ ਖਤਮ ਹੋਣ ਦੇ ਨੇੜੇ ਆ ਰਹੀ ਹੈ, ਉਵੇਂ-ਉਵੇਂ ਇਕਦਮ ਪਰਾਲੀ ਨੂੰ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ’ਚ ਪਰਾਲੀ ਸਾੜਨ ਦੇ ਮਾਮਲੇ 1 ਨਵੰਬਰ ਦੇ ਦਿਨ 200 ਦਾ ਅੰਕੜਾ ਪਾਰ ਕਰ ਗਏ ਜੋ ਆਉਣ ਵਾਲੇ ਦਿਨਾਂ ’ਚ ਹੋਰ ਵਧਣ ਦੇ ਪੂਰੇ ਆਸਾਰ ਹਨ ਕਿਉਂਕਿ ਹੁਣ ਤੱਕ 90 ਫੀਸਦੀ ਫਸਲ ਦੀ ਕਟਾਈ ਹੋਈ ਹੈ। ਉਥੇ ਹੀ ਤਰਨਤਾਰਨ ਜ਼ਿਲ੍ਹਾ 374 ਕੇਸਾਂ ਦੇ ਨਾਲ ਲਗਾਤਾਰ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ। ਮੁੱਖ ਮੰਤਰੀ ਦਾ ਆਪਣਾ ਹੀ ਜ਼ਿਲ੍ਹਾ 281 ਮਾਮਲਿਆਂ ਦੇ ਨਾਲ ਦੂਸਰੇ ਨੰਬਰ ’ਤੇ ਚੱਲ ਰਿਹਾ ਹੈ, ਜਦਕਿ ਫਿਰੋਜ਼ਪੁਰ ਜ਼ਿਲ੍ਹਾ ਇਸ ਸਮੇਂ…
