19
Aug
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕੱਚੇ ਕਪਾਹ ਦੀ ਦਰਾਮਦ ’ਤੇ ਇੰਪੋਰਟ ਡਿਊਟੀ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (ਏ. ਆਈ. ਡੀ. ਸੀ.) ਨੂੰ ਪੂਰੀ ਤਰ੍ਹਾਂ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਅਸਥਾਈ ਛੋਟ ਹੈ, ਜੋ 19 ਅਗਸਤ ਤੋਂ ਪ੍ਰਭਾਵੀ ਹੋਵੇਗੀ ਅਤੇ 30 ਸਤੰਬਰ ਤੱਕ ਵੈਲਿਡ ਰਹੇਗੀ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਭਰ ਦੀਆਂ ਟੈਕਸਟਾਈਲ ਕੰਪਨੀਆਂ ਨੂੰ ਰਾਹਤ ਮਿਲੇਗੀ। ਦੱਸਦੇ ਚੱਲੀਏ ਕਿ ਕੇਂਦਰ ਸਰਕਾਰ ਕੱਚੇ ਕਪਾਹ ਦੀ ਦਰਾਮਦ ’ਤੇ 11 ਫੀਸਦੀ ਦੀ ਇੰਪੋਰਟ ਡਿਊਟੀ ਵਸੂਲਦੀ ਹੈ, ਜਿਸ ਨੂੰ 42 ਦਿਨਾਂ ਲਈ ਹਟਾ ਦਿੱਤਾ ਗਿਆ ਹੈ। ਅਮਰੀਕਾ ਵੱਲੋਂ ਭਾਰੀ ਟੈਰਿਫ ਲਾਏ ਜਾਣ ਵਿਚਾਲੇ ਸਰਕਾਰ ਦੇ ਇਸ ਕਦਮ ਨਾਲ…
