15
May
ਨੈਸ਼ਨਲ ਟਾਈਮਜ਼ ਬਿਊਰੋ :- ਆਨਲਾਈਨ ਸ਼ੇਅਰ ਟਰੇਡਿੰਗ ’ਚ ਮੁਨਾਫ਼ੇ ਦਾ ਲਾਲਚ ਦੇ ਕੇ ਠੱਗਾਂ ਨੇ ਸੈਕਟਰ-22 ਨਿਵਾਸੀ ਵਿਅਕਤੀ ਨਾਲ 4 ਲੱਖ 10 ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਸ਼ਿਕਾਇਤਕਰਤਾ ਜਤਿੰਦਰ ਵਾਲੀਆ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਸੈਕਟਰ 22 ਨਿਵਾਸੀ ਜਤਿੰਦਰ ਵਾਲੀਆ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਸੈਕਟਰ-22 ਦੇ ਵਸਨੀਕ ਜਤਿੰਦਰ ਵਾਲੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ’ਤੇ ਆਨਲਾਈਨ ਸ਼ੇਅਰ ਟ੍ਰੇਡਿੰਗ ਦਾ ਇਸ਼ਤਿਹਾਰ ਦੇਖਿਆ ਸੀ। ਜਦੋਂ ਉਸਨੇ ਕਲਿੱਕ ਕੀਤਾ ਤਾਂ ਉਹ ਇੱਕ ਗਰੁੱਪ ’ਚ ਸ਼ਾਮਲ…
