21
Jan
ਅੰਮ੍ਰਿਤਸਰ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਪਿਛਲੇ ਦਿਨੀਂ ਇਕ ਮੁਸਲਮਾਨ ਨੌਜਵਾਨ ਵੱਲੋਂ ਵਜ਼ੂ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਲੈ ਕੇ ਹੁਣ ਸਬੰਧਤ ਨੌਜਵਾਨ ਵੱਲੋਂ ਇਕ ਹੋਰ ਵੀਡੀਓ ਜਾਰੀ ਕਰ ਕੇ ਦੂਸਰੀ ਵਾਰ ਮੁਆਫ਼ੀ ਮੰਗੀ ਗਈ ਹੈ। ਦਿੱਲੀ ਦਾ ਰਹਿਣ ਵਾਲਾ ਇਹ ਨੌਜਵਾਨ ਨਵੀਂ ਵੀਡੀਓ ’ਚ ਹੱਥ ਜੋੜ ਕੇ ਕਹਿ ਰਿਹਾ ਹੈ ਕਿ ਉਸ ਕੋਲੋਂ ਅਣਜਾਣੇ ’ਚ ਬਹੁਤ ਵੱਡੀ ਭੁੱਲ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਇਕ ਵੀਡੀਓ ਰਾਹੀਂ ਮੁਆਫ਼ੀ ਮੰਗੀ ਸੀ ਪਰ ਉਸ ਸਮੇਂ ਸੰਗਤਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਕਿ ਨੌਜਵਾਨ…
