10
Dec
ਲੁਧਿਆਣਾ : ਸਿਹਤ ਵਿਭਾਗ ਨੇ ਅੱਜ ਜਲੰਧਰ ਬਾਈਪਾਸ ਰੋਡ ਅਤੇ ਇਸ ਦੇ ਆਸਪਾਸ ਇਲਾਕਿਆਂ ਵਿਚ ਤੰਬਾਕੂ ਕੰਟਰੋਲ ਅਧਿਨਿਯਮ ਦੀ ਉਲੰਘਣਾ ਕਰਨ ਵਾਲੇ 10 ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਦੇ ਚਲਾਨ ਕੱਟੇ। ਇਸ ਮੌਕੇ ਹਾਜ਼ਰ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਮੂੰਹ, ਗਲੇ, ਜਬਾੜੇ ਤੇ ਫੇਫੜਿਆਂ ਦੇ ਕੈਂਸਰ ਸਬੰਧੀ ਵੀ ਜਾਗਰੂਕ ਕੀਤਾ ਗਿਆ। ਜ਼ਿਲਾ ਮਾਸ ਮੀਡੀਆ ਅਤੇ ਸੂਚਨਾ ਅਧਿਕਾਰੀ ਪਰਮਿੰਦਰ ਸਿੰਘ, ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਤੇ ਵਾਰਡ ਅਟੈਂਡੈਂਟ ਸਨੀ ਕੁਮਾਰ ਸਮੇਤ ਸਿਹਤ ਵਿਭਾਗ ਦੀ ਟੀਮ ਨੇ ਜ਼ਿਲੇ ਭਰ ਵਿਚ ਆਮ ਲੋਕਾਂ ਅਤੇ ਸਕੂਲਾਂ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਤੰਬਾਕੂ ਦੇ ਬੁਰੇ ਅਸਰ ਬਾਰੇ ਜਾਗਰੂਕ ਕੀਤਾ। ਜਾਣਕਾਰੀ ਦਿੰਦੇ…
