14
Apr
ਜਲੰਧਰ- ਪੰਜਾਬ 'ਚ ਮੌਸਮ ਦੇ ਬਦਲਾਅ ਸਭ ਤੋਂ ਵੱਧ ਅਪ੍ਰੈਲ ਮਹੀਨੇ 'ਚ ਦੇਖਣ ਨੂੰ ਮਿਲੇ ਹਨ। ਇਸ ਤਹਿਤ ਮੌਸਮ ਨੂੰ ਲੈ ਕੇ ਇਹ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਆਉਣ ਵਾਲੇ ਦਿਨਾਂ 'ਚ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਬੇਹੱਦ ਗਰਮੀ ਦੀ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਨਵੀਂ ਭਵਿੱਖਬਾਣੀ ਮੁਤਾਬਕ 15 ਅਪ੍ਰੈਲ ਤੋਂ ਬਾਅਦ ਮੌਸਮ 'ਚ ਤਬਦੀਲੀ ਆਵੇਗੀ ਅਤੇ ਫਿਰ ਤੋਂ ਠੰਡ ਦਾ ਅਹਿਸਾਸ ਹੋਵੇਗਾ। ਦੱਸ ਦੇਈਏ ਮੌਸਮ ਵਿਭਾਗ ਨੇ 16 ਅਤੇ 17 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਦੇ ਸੂਤਰਾਂ ਦਾ ਆਖਣਾ ਹੈ ਕਿ…
