29
May
ਨੈਸ਼ਨਲ ਟਾਈਮਜ਼ ਬਿਊਰੋ :-ਆਲ ਇੰਡੀਆ ਕਾਂਗਰਸ ਵੱਲੋਂ ਕਰਾਏ ਜਾ ਰਹੇ ਸੰਵਿਧਾਨ ਬਚਾਓ ਪ੍ਰੋਗਰਾਮਾਂ ਤਹਿਤ ਮਲੋਟ ਵਿਖੇ ਜ਼ਿਲਾ ਪੱਧਰੀ ਰੈਲੀ ਵਿਚ ਅਨੁਸ਼ਾਸ਼ਨ ਭੰਗ ਕਰਨ ਦੇ ਮਾਮਲੇ ’ਤੇ ਕਾਂਗਰਸ ਵੱਲੋਂ ਤਿੰਨ ਆਗੂਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜਿਥੇ ਜ਼ਿਲਾ ਕਾਂਗਰਸ ਵੱਲੋਂ ਦੋ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਥੇ ਇਕ ਵਿਰੁੱਧ ਕਾਰਵਾਈ ਲਈ ਪੰਜਾਬ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਲਿਖਿਆ ਗਿਆ ਹੈ। ਪਾਰਟੀ ਵੱਲੋਂ ਜਾਰੀ ਨੋਟਿਸਾਂ ਵਿਚ ਸਖਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜਿਸ ਤੋਂ ਲੱਗਦਾ ਹੈ ਕਿ ਪਾਰਟੀ ਅਨੁਸ਼ਾਸ਼ਨ ਭੰਗ ਕਰਨ ਦੇ ਮਾਮਲੇ ਕਿਸੇ ਦਾ ਵਿਚ ਕੋਈ ਲਿਹਾਜ਼ ਨਹੀਂ ਕਰਨਾ ਚਾਹੁੰਦੀ। ਕਾਂਗਰਸ ਦੀ ਇਹ ਕਾਰਵਾਈ…
