ਜੇਤੂ ਨੂੰ ਮਿਲੇਗਾ 71 ਹਜ਼ਾਰ ਦਾ ਇਨਾਮ, ਪੰਜਾਬ ਦੇ ਇਸ ਜ਼ਿਲ੍ਹੇ ‘ਚ ਵਿਸ਼ੇਸ਼ ਦਸਤਾਰ ਮੁਕਾਬਲਾ!

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਦੀ ਨੌਜਵਾਨ ਪੀੜੀ ਨੂੰ ਰੰਗ ਬਿਰੰਗੀਆਂ ਦਸਤਾਰਾਂ ਸਜਾਉਣ ਲਈ ਉਤਸ਼ਾਹਤ ਕਰਨ ਦੇ ਉਦੇਸ਼ ਨਾਲ “ਸ਼ਾਨ ਏ ਦਸਤਾਰ” ਟੀਮ ਵਲੋਂ 24 ਅਗਸਤ 2025 ਨੂੰ ਬਟਾਲਾ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ 14ਵਾਂ ਸਾਲਾਨਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ।

ਇਹ ਮੁਕਾਬਲਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਪਾਵਨ ਵਿਆਹ ਪੂਰਵ ਨੂੰ ਸਮਰਪਿਤ ਹੈ, ਜੋ ਕਿ 30 ਅਗਸਤ ਨੂੰ ਮਨਾਇਆ ਜਾਣਾ ਹੈ। ਇਹ ਮੁਕਾਬਲਾ ਉਸ ਤੋਂ ਪਹਿਲਾਂ ਕਰਵਾਇਆ ਜਾ ਰਿਹਾ ਹੈ।

ਮੁਕਾਬਲੇ ਵਿੱਚ ਜੇਤੂ ਨੂੰ ₹71,000 ਦੇ ਨਗਦ ਇਨਾਮ ਦੇ ਨਾਲ ਇਲੈਕਟ੍ਰੋਨਿਕ ਗੈਜਟਸ ਵੀ ਇਨਾਮ ਵਜੋਂ ਦਿੱਤੇ ਜਾਣਗੇ। ਇਹ ਮੁਕਾਬਲੇ ਹਰ ਉਸ ਨੌਜਵਾਨ ਲਈ ਖੁੱਲ੍ਹੇ ਹਨ ਜੋ ਦਸਤਾਰ ਨਾਲ ਪਿਆਰ ਕਰਦਾ ਹੈ ਅਤੇ ਆਪਣੀ ਸੱਭਿਆਚਾਰਕ ਪਛਾਣ ਨੂੰ ਮਨਾਉਣ ਦਾ ਜਜ਼ਬਾ ਰੱਖਦਾ ਹੈ।

ਸ਼ਾਨ ਏ ਦਸਤਾਰ ਦੀ ਨੌਜਵਾਨ ਟੀਮ ਨੇ ਦੱਸਿਆ ਕਿ ਇਸ ਮੁਕਾਬਲੇ ਰਾਹੀਂ ਨੌਜਵਾਨ ਪੀੜੀ ਨੂੰ ਆਪਣੇ ਧਰਮ, ਵਿਰਸੇ ਅਤੇ ਦਸਤਾਰ ਦੀ ਮਹੱਤਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *