ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਪਾਕਿਸਤਾਨ ਦੇਸ਼ ਦੀ 1947 ਵੰਡ ਮੌਕੇ ਦੋਵੇਂ ਪੰਜਾਬਾਂ ਦੇ ਉਸ ਸਮੇਂ ਹੋਏ ਕਤਲੇਆਮ ਦੌਰਾਨ ਮਾਰੇ ਗਏ ਪੰਜਾਬੀਆਂ ਨੂੰ ਅੱਜ ਭਾਰਤ ਦੀ ਅਟਾਰੀ ਸਰਹੱਦ ਤੇ ਸਥਿਤ ਕੰਡਿਆਲੀ ਤਾਰ ਤੇ ਬਣੇ ਯਾਦਗਾਰੀ ਮੈਮੋਰੀਅਲ ਤੇ ਪੁੱਜ ਕੇ ਭਾਰਤ ਪਾਕਿਸਤਾਨ ਦੇਸ਼ਾਂ ਦੇ ਹਮਖਿਆਲੀ ਹਸਤੀਆ ਵੱਲੋਂ ਫੁੱਲ ਮਲਾਵਾਂ ਅਰਪਣ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ I
ਇਸ ਮੌਕੇ 10 ਲੱਖ ਮਾਰੇ ਗਏ ਪੰਜਾਬੀਆਂ ਤੇ ਉਜੜ ਕੇ ਇੱਕ ਦੂਸਰੇ ਦੇਸ਼ ਵਿੱਚ ਆ ਕੇ ਵਸੇ ਲੋਕਾਂ ਨਾਲ ਹਰ ਸਾਲ ਦੀ ਤਰ੍ਹਾਂ ਹਮਦਰਦੀ ਕਰਨ ਲਈ ਹਿੰਦ ਪਾਕਿ ਦੋਸਤੀ ਮੰਚ ਦੇ ਸਕੱਤਰ ਜਨਰਲ ਉੱਘੇ ਪੱਤਰਕਾਰ ਸ਼੍ਰੀ ਸਤਨਾਮ ਮਾਣਕ, ਫੋਕਲਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰੀ ਰਮੇਸ਼ ਯਾਦਵ, ਸ਼੍ਰੀ ਗਿਆਨ ਸਿੰਘ ਜਰਮਨ, ਪ੍ਰੋਫੈਸਰ ਬਾਵਾ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ ਪਟਿਆਲਾ ਸਮੇਤ ਹੋਰ ਆਗੂ ਅਟਾਰੀ ਸਰਹੱਦ ਤੇ ਪੁੱਜੇ, ਇਸ ਮੌਕੇ ਪੁੱਜੇ ਆਗੂਆਂ ਨੇ ਯਾਦਗਾਰੀ ਸਮਾਰਕ ਤੇ ਫੁੱਲ ਮਲਾਵਾਂ ਦੇ ਹਾਰ ਆ ਕੇ 10 ਲੱਖ ਮਾਰੇ ਗਏ ਪੰਜਾਬੀਆਂ ਨੂੰ ਯਾਦ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਸਿੱਧ ਪੱਤਰਕਾਰ ਸ਼੍ਰੀ ਸਤਨਾਮ ਮਾਣਕ ਨੇ ਕਿਹਾ ਹਿੰਦ ਪਾਕਿ ਦੋਸਤੀ ਮੰਚ ਅਤੇ ਫੋਕਲਰ ਰਿਸਰਚ ਅਕਾਦਮੀ ਵੱਲੋਂ ਸਾਂਝੇ ਤੌਰ ਸੇ 1996 ਤੋਂ ਲੈ ਕੇ ਅੱਜ ਤੱਕ 1947 ਦੇ ਵਿਛੜੇ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਹਰ ਸਾਲ ਇਸ ਜਗ੍ਹਾ ਤੇ ਆ ਕੇ ਸ਼ਰਧਾਜ਼ਲੀਆ ਭੇਟ ਕਰਦੇ ਹੋਏ, ਭਾਰਤ ਪਾਕਿਸਤਾਨ ਦੇਸ਼ਾਂ ਵਿੱਚ ਅਮਨ ਸ਼ਾਂਤੀ ਦੋਸਤੀ ਭਾਈਚਾਰਾਂ ਪਹਿਲਾਂ ਵਾਂਗ ਸੁਖਾਵਾਂ ਬਣਾਉਣ ਲਈ ਵੀ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਦੋਵੇਂ ਦੇਸ਼ਾਂ ਦੀ ਅਵਾਮ ਆਪਸ ਵਿੱਚ ਮਿਲੇ I ਇਸ ਮੌਕੇ ਅਟਾਰੀ ਸਰਹੱਦ ਤੇ ਸ਼ਰਧਾਂਜਲੀਆਂ ਭੇਟ ਕਰਨ ਸਮੇਂ ਸ੍ਰੀ ਓਪੀ ਸ਼ਾਹ ਪੱਤਰਕਾਰ ਤੇ ਸਮਾਜ ਸੇਵੀ,ਪ੍ਰੋਫੈਸਰ ਸੁੱਚਾ ਸਿੰਘ ਪਟਿਆਲਾ,ਪ੍ਰੋਫੈਸਰ ਬਾਵਾ ਸਿੰਘ ਸਾਬਕਾ ਘੱਟ ਗਿਣਤੀ ਚੇਅਰਮੈਨ ਭਾਰਤ,ਪ੍ਰੋਫੈਸਰ ਕੁਲਦੀਪ ਸਿੰਘ ਪਟਿਆਲਾ,ਹਰਜੀਤ ਸਿੰਘ ਸਰਕਾਰੀਆ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
