ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸਿਕੋ ਰਾਹੀਂ ਆਉਣ ਵਾਲੀਆਂ ਨਸ਼ੀਲੀ ਦਵਾਈਆਂ (ਡਰੱਗਸ) ‘ਤੇ ਵੱਡਾ ਬਿਆਨ ਦਿੰਦਿਆਂ 4 ਮਾਰਚ ਤੋਂ ਨਵੇਂ ਟੈਰਿਫ਼ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਦੋਨੋਂ ਦੇਸ਼ਾਂ ਰਾਹੀਂ ਅਮਰੀਕਾ ਵਿੱਚ ਨਸ਼ੀਲੀਆਂ ਦਵਾਈਆਂ ਦੀ ਆਮਦ ਵਧ ਰਹੀ ਹੈ, ਜੋ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ।
ਟਰੰਪ ਨੇ ਐਲਾਨ ਕੀਤਾ ਹੈ ਕਿ ਫੈਂਟਾਨੀਲ ਅਤੇ ਹੋਰ ਘਾਤਕ ਨਸ਼ੀਲੀਆਂ ਦਵਾਈਆਂ ਦੀ ਆਮਦ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਸਰਗਰਮ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਚੀਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਦੇਸ਼ ਤੋਂ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਰੋਕੇ।ਕੈਨੇਡਾ-ਮੈਕਸਿਕੋ ਲਈ 30 ਦਿਨਾਂ ਦੀ ਛੋਟ, ਪਰ ਹੁਣ ਮੁੜ ਲੱਗਣਗੇ ਟੈਰਿਫ਼
ਟਰੰਪ ਨੇ 4 ਫਰਵਰੀ ਨੂੰ ਕੈਨੇਡਾ ਅਤੇ ਮੈਕਸਿਕੋ ‘ਤੇ ਲੱਗੇ ਹੋਏ ਟੈਰਿਫ਼ 30 ਦਿਨਾਂ ਲਈ ਹਟਾ ਦਿੱਤੇ ਸਨ, ਕਿਉਂਕਿ ਉਨ੍ਹਾਂ ਨੇ ਆਪਣੀਆਂ ਸਰਹੱਦਾਂ ‘ਤੇ ਨਸ਼ੀਲੀਆਂ ਦਵਾਈਆਂ ਰੋਕਣ ਲਈ ਨਵੇਂ ਵਾਅਦੇ ਕੀਤੇ ਸਨ। ਪਰ ਹੁਣ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡਰੱਗਸ ਦੀ ਤਸਕਰੀ ਨਾ ਰੁਕੀ, ਤਾਂ 4 ਮਾਰਚ ਤੋਂ ਮੁੜ ਟੈਰਿਫ਼ ਲਗਾ ਦਿੱਤੇ ਜਾਣਗੇ।
ਚੀਨ ‘ਤੇ ਵੀ 10% ਵਾਧੂ ਟੈਰਿਫ਼ ਲਾਗੂ ਹੋਵੇਗਾ
ਕੈਨੇਡਾ ਅਤੇ ਮੈਕਸਿਕੋ ਤੋਂ ਇਲਾਵਾ ਚੀਨ ‘ਤੇ ਵੀ ਟਰੰਪ ਨੇ ਨਵਾਂ ਵਿੱਢਾ ਮਾਰਿਆ ਹੈ। 4 ਮਾਰਚ ਤੋਂ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ 10% ਵਾਧੂ ਟੈਰਿਫ਼ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਟਰੰਪ ਦੀ ਇਹ ਪਾਲਸੀ ਅਮਰੀਕਾ ‘ਚ ਨਸ਼ਾ ਖਿਲਾਫ਼ ਲਾਈ ਗਈ ਸਭ ਤੋਂ ਵੱਡੀ ਮੁਹਿੰਮ ਮੰਨੀ ਜਾ ਰਹੀ ਹੈ।
