ਚੂਹੜਵਾਲੀ ‘ਚ ਮਾਰਕਫੈਡ ਕੈਨਰੀ ਦੇ ਸਟੋਰ ‘ਚ ਮਿਲੀ ਅਣਚਲੀ ਮਿਜ਼ਾਈਲ, ਮਚ ਗਿਆ ਹਾਹਾਕਾਰ

ਜਲੰਧਰ, 12 ਮਈ (ਗੁਰਪ੍ਰੀਤ ਸਿੰਘ): ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜਲੇ ਪਿੰਡ ਚੂਹੜਵਾਲੀ ਵਿੱਚ ਮਾਰਕਫੈਡ ਦੀ ਕੈਨਰੀ ਦੇ ਸਟੋਰ ‘ਚ ਅਚਾਨਕ ਇੱਕ ਅਣਚਲੀ ਮਿਜ਼ਾਈਲ ਮਿਲਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਮਿਜ਼ਾਈਲ ਜਰਨੇਟਰ ਰੂਮ ਦੀ ਛੱਤ ਪਾੜ ਕੇ ਅੰਦਰ ਡਿੱਗੀ ਹੋਈ ਮਿਲੀ, ਜਿਸ ਨੂੰ ਆਰਮੀ ਅਤੇ ਏਅਰ ਫੋਰਸ ਦੇ ਵਿਸ਼ੇਸ਼ ਦਸਤਿਆਂ ਨੇ ਫੌਰੀ ਤੌਰ ‘ਤੇ ਡਿਫਿਊਜ਼ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕਫੈਡ ਕੈਨਰੀ ਚੂਹੜਵਾਲੀ ਵਿਖੇ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਆਦਮਪੁਰ ਅਤੇ ਇਸ ਦੇ ਆਸ ਪਾਸ ਜੋ ਧਮਾਕੇ ਸੁਣਾਈ ਦਿੱਤੇ ਸਨ ਉਹਨਾਂ ਵਿੱਚੋਂ ਇੱਕ ਮਿਜਾਈਲ ਮਾਰਕਫੈਡ ਕੈਨਰੀ ਦੇ ਜਰਨੇਟਰ ਰੂਮ ਵਿੱਚ ਜਾ ਡਿੱਗੀ l ਜਿਸ ਦਾ ਪਤਾ ਮਾਰਕਫੈਡ ਕੈਨਰੀ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਤੋਂ ਬਾਅਦ ਸੋਮਵਾਰ ਕੈਨਰੀ ਖੁੱਲਣ ਤੇ ਜਦ ਕਰਮਚਾਰੀਆਂ ਨੇ ਜਰਨੇਟਰ ਰੂਮ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਛੱਤ ਪਾੜ ਕੇ ਮਿਜਾਇਲ ਡਿਗੀ ਪਈ ਸੀ l ਜਿਸ ਤੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ l

ਉੱਚ ਅਧਿਕਾਰੀਆਂ ਨੇ ਮੌਕਾ ਦੇਖਣ ਤੋਂ ਬਾਅਦ ਇਸ ਦੀ ਸੂਚਨਾ ਡੀ.ਐਸ.ਪੀ. ਸਬ ਡਿਵੀਜ਼ਨ ਆਦਮਪੁਰ ਕੁਲਵੰਤ ਸਿੰਘ ਨੂੰ ਦਿੱਤੀ l ਜਿਸ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਏਅਰ ਫੋਰਸ ਅਤੇ ਆਰਮੀ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ l ਸੂਚਨਾ ਮਿਲਣ ਤੇ ਏਅਰ ਫੋਰਸ ਅਤੇ ਆਰਮੀ ਦੇ ਦਸਤਿਆਂ ਨੇ ਮੌਕੇ ਤੇ ਪਹੁੰਚ ਕੇ ਤਕਰੀਬਨ 2 ਵਜੇ ਦੇ ਕਰੀਬ ਇਸ ਮੁਜਾਇਲ ਨੂੰ ਡਿਸਫਿਊਜ ਕੀਤਾ l

ਉੱਚ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਹੀ ਖੁਸ਼ਕਿਸਮਤੀ ਰਹੀ ਕਿ ਇਹ ਮਿਜਾਈਲ ਫੱਟ ਨਹੀਂ ਸਕੀ ਅਗਰ ਜੇ ਮਿਜਾਇਲ ਫੱਟ ਜਾਂਦੀ ਤਾਂ ਇਸ ਨਾਲ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ l

By Gurpreet Singh

Leave a Reply

Your email address will not be published. Required fields are marked *