ਕੈਨੇਡਾ ‘ਚ ਮਾਰਚ ਦੌਰਾਨ 33,000 ਨੌਕਰੀਆਂ ਖ਼ਤਮ, ਬੇਰੁਜ਼ਗਾਰੀ ਦਰ 6.7% ਵਧੀ !

ਨੈਸ਼ਨਲ ਟਾਈਮਜ਼ ਬਿਊਰੋ :- ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਮਾਰਚ ਦੌਰਾਨ ਕੈਨੇਡੀਅਨ ਅਰਥਚਾਰੇ ਵਿਚ 33,000 ਨੌਕਰੀਆਂ ਖ਼ਤਮ ਹੋਈਆਂ।

ਇਹ ਅੰਕੜੇ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਮਹੀਨਾਵਾਰ ਨੁਕਸਾਨ ਦਰਸਾਉਂਦੇ ਹਨ।ਮਾਰਚ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.7% ‘ਤੇ ਪਹੁੰਚ ਗਈ। ਫ਼ਰਵਰੀ ਵਿਚ ਬੇਰੁਜ਼ਗਾਰੀ ਦਰ 6.6% ਸੀ।ਇਹ ਅੰਕੜਿਆਂ ਉਦੋਂ ਆਏ ਹਨ ਜਦੋਂ ਕੈਨੇਡੀਅਨ ਆਰਥਿਕ ਵਿਕਾਸ ‘ਤੇ ਅਮਰੀਕੀ ਟੈਰਿਫ਼ਾਂ ਦੀ ਅਨਿਸ਼ਚਿਤਤਾ ਦਾ ਖ਼ਤਰਾ ਬਣਿਆ ਹੋਇਆ ਹੈ।

ਮਾਰਚ ਦੌਰਾਨ 62,000 ਫ਼ੁੱਲ-ਟਾਈਮ ਨੌਕਰੀਆਂ ਦਾ ਨੁਕਸਾਨ ਹੋਇਆ, ਹਾਲਾਂਕਿ ਪਾਰਟ-ਟਾਈਮ ਰੁਜ਼ਗਾਰ ਦੇ ਨਵੇਂ ਮੌਕਿਆਂ ਨੇ ਇਹਨਾਂ ਅੰਕੜਿਆਂ ਨੂੰ ਕੁਝ ਸੰਤੁਲਿਤ ਕਰ ਦਿੱਤਾ।ਥੋਕ ਅਤੇ ਰਿਟੇਲ ਵਪਾਰ ਖੇਤਰ ਵਿਚ 29,000 ਨੌਕਰੀਆਂ ਖ਼ਤਮ ਹੋਈਆਂ, ਜਦ ਕਿ ਫ਼ਰਵਰੀ ਵਿਚ ਇਸ ਖੇਤਰ ਵਿਚ 51,000 ਨਵੀਂ ਨੌਕਰੀਆਂ ਪੈਦਾ ਹੋਈਆਂ ਸਨ।

ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰ ਵਿਚ 20,000 ਨੌਕਰੀਆਂ ਖ਼ਤਮ ਹੋਈਆਂ ਅਤੇ ਖੇਤੀਬਾੜੀ ਸੈਕਟਰ ਵਿਚ 9,300 ਨੌਕਰੀਆਂ ਖ਼ਤਮ ਹੋਈਆਂ।

ਨਿੱਜੀ ਅਤੇ ਮੁਰੰਮਤ ਸੇਵਾਵਾਂ ਵਰਗੀਆਂ ਸੇਵਾਵਾਂ ਵਿਚ 12,000 ਨੌਕਰੀਆਂ ਪੈਦਾ ਹੋਈਆਂ। ਯੂਟੀਲਿਟੀਜ਼ ਵਿਚ 4,200 ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ।

ਮਾਰਚ ਵਿੱਚ ਕੁੱਲ ਕੰਮ ਕੀਤੇ ਗਏ ਘੰਟਿਆਂ ਵਿੱਚ 0.4% ਵਾਧਾ ਦਰਜ ਹੋਇਆ, ਜਦਕਿ ਫ਼ਰਵਰੀ ਵਿੱਚ ਇਹ 1.3% ਘੱਟ ਸੀ।ਮਾਰਚ ਵਿੱਚ ਵਰਕਰਾਂ ਦੀ ਔਸਤ ਘੰਟਾਵਾਰ ਤਨਖਾਹ ਪਿਛਲੇ ਸਾਲ ਦੇ ਮੁਕਾਬਲੇ 3.6% ਵਧੀ।

By Rajeev Sharma

Leave a Reply

Your email address will not be published. Required fields are marked *