14 ਸਕੂਲਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ: ਪਰਮਜੀਤ ਰੰਮੀ

ਭਾਰਤ ਵਿਕਾਸ ਪ੍ਰੀਸ਼ਦ ਨੇ ਗੁਰੂ ਚੇਲੇ ਦੀ ਮਹੱਤਤਾ ਤੇ ਕਰਵਾਇਆ ਪ੍ਰੋਗਰਾਮ

ਡੇਰਾਬੱਸੀ, 13 ਫਰਵਰੀ (ਗੁਰਪ੍ਰੀਤ ਸਿੰਘ) : ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਲੌਂਗੋਵਾਲ ਕਾਲਜ ਡੇਰਾਬੱਸੀ ਵਿਖੇ ਗੁਰੂਵੰਦਨ ਛਾਤਰ ਅਭਿਨੰਦਨ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਡੇਰਾਬੱਸੀ ਅਮਿਤ ਗੁਪਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਗਜੀਤ ਸਿੰਘ ਅਤੇ ਲੌਂਗੋਵਾਲ ਕਾਲਜ ਦੇ ਚੈਅਰਮੈਨ ਕਪਿਲ ਕਤਿਆਲ ਨੇ ਹਾਜ਼ਰੀ ਲਗਵਾਈ l

ਇਸ ਮੌਕੇ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਅਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਯੁਗਾਂ ਤੋਂ ਹੀ ਇੱਕ ਪਵਿਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਦਾ ਮੂਲ ਹੀ ਸੰਸਾਰ ਵਿੱਚ ਅਨੋਖਾ ਹੈ ਅਤੇ ਇਸਦੀ ਭੂਮਿਕਾ ਕੋਈ ਨਹੀਂ ਨਿਭਾ ਸਕਦਾ। ਇੱਕ ਗੁਰੂ ਆਪਣੇ ਚੇਲੇ ਭਾਵ ਸ਼ਿਸ਼ ਨੂੰ ਕਦੇ ਵੀ ਬੁਰੀ ਰਾਹ ਵਿੱਚ ਨਹੀਂ ਪਾਉਂਦਾ।

ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆl ਜਿਸ ਵਿਚ ਐਨ.ਐਨ.ਮੋਹਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ ,ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ ,ਏ.ਏ.ਆਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ, ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ,ਕਰਨਲ ਵੀ ਆਰ ਮੋਹਨ ਡੀਏਵੀ ਪਬਲਿਕ ਸਕੂਲ,ਨਿਊ ਕੈਂਬਰਿਜ ਇੰਟਰਨੈਸ਼ਨਲ ਸਕੂਲ ,ਲਾਰਡ ਮਹਾਵੀਰ ਜੈਨ ਪਬਲਿਕ ਸਕੂਲ,ਭਾਰਤੀ ਪਬਲਿਕ ਸਕੂਲ, ਸਰਵਿਤਹਕਾਰੀ ਸੀਨੀਅਰ ਸੈਕੈਂਡਰੀ ਵਿੱਦਿਆ ਮੰਦਰ,ਆਰ.ਕੇ .ਪਬਲਿਕ ਸਕੂਲ , ਐਸਐਸ ਜੈਨ ਸੀਨੀਅਰ ਸੈਕੰਡਰੀ ਸਕੂਲ ਅਤੇ ਲੌਂਗੋਵਾਲ ਕਾਲਜ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੈਣੀ ਨੇ ਦੱਸਿਆ ਡੇਰਾਬੱਸੀ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 4 ਮਾਰਚ ਨੂੰ ਲੌਂਗੋਵਾਲ ਕਾਲਜ ਵਿਖੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਜਿਸ ਵਿੱਚ ਉਨ੍ਹਾਂ ਸਾਰਿਆਂ ਨੂੰ ਵੱਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ l

ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਅਰੋੜਾ, ਪ੍ਰੋਜੈਕਟ ਚੇਅਰਮੈਨ ਬਰਖਾ ਰਾਮ ,ਰੀਜਨਲ ਸੈਕਟਰੀ ਸੋਮਨਾਥ ਸ਼ਰਮਾ, ਪ੍ਰਿੰਸੀਪਲ ਪ੍ਰੀਤਮ ਦਾਸ ਸ਼ਰਮਾ ,ਉਪੇਸ ਬਾਂਸਲ, ਰੰਜਨਾ ਸ਼ਰਮਾ, ਮਮਤਾ ਬੱਗਾ, ਵਿਨੋਦ ਰੈਨਾ, ਡਾਕਟਰ ਅਸ਼ੋਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ l

ਅੰਤ ਵਿੱਚ ਕਾਲਜ ਪ੍ਰਿੰਸੀਪਲ ਰੋਜੀ ਕਤਿਆਲ ਵੱਲੋਂ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆl

By nishuthapar1

Leave a Reply

Your email address will not be published. Required fields are marked *